ਤਲਵੰਡੀ ਭਾਈ (ਪਾਲ) : ਪੁਰਾਤਨ ਯੁੱਗ ਤੋਂ ਚੱਲੀ ਆ ਰਹੀ ਧਾਰਮਿਕ ਪਰੰਪਰਾ ਅਨੁਸਾਰ ‘ਬਦੀ 'ਤੇ ਨੇਕੀ ਦੀ ਜਿੱਤ’ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਕਾਫੀ ਸਾਲਾ ਬਾਅਦ ਇਸ ਵਾਰ ਫਿਰ ਤਲਵੰਡੀ ਭਾਈ ਵਿਖੇ ਮਨਾਉਣ ਲਈ ਸ੍ਰੀ ਗਣੇਸ਼ ਡਰਾਮਾਟ੍ਰਿਕ ਕਲੱਬ ਅਤੇ ਭੋਲੇ ਬਾਬਾ ਕਾਵੜ ਸੰਗ ਵੱਲੋਂ ਸਾਂਝੇ ਤੌਰ ’ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਸ਼੍ਰੀ ਗਣੇਸ਼ ਡਰਾਮਾਟ੍ਰਿਕ ਕਲੱਬ ਦੇ ਪੁਰਾਣੇ ਮੈਂਬਰ ਵਿਜੇ ਕੁਮਾਰ ਕਾਇਤ, ਪਵਨ ਕੁਮਾਰ ਟੀਟੂ ਤੇ ਸੁਰਿੰਦਰ ਕੁਮਾਰ ਮੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਲੰਕਾਪਤੀ ਮਹਾਂ ਲੰਕੇਸ਼ਵਰ ਰਾਵਣ ਦਾ 50 ਫੁੱਟ ਤੋਂ ਵੀ ਉੱਚ ਬੁੱਤ ਬਣਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਸਹਿਰੇ ਦਾ ਉਤਸਵ ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੀ ਖੁੱਲ੍ਹੀ ਗਰਾਊਂਡ ’ਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਦ੍ਰਿਸ਼ ਤੇ ਰਾਮਲੀਲਾ ਦੀ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਇਸ ਦੁਸਹਿਰਾ ਉਤਸਵ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਸੁਪਰੀਡੈਂਟ ਪੁਲਸ ਭੁਪਿੰਦਰ ਸਿੰਘ ਸਿੱਧੂ ਹੋਰ ਵੀ ਪੁਲਸ ਅਫ਼ਸਰਾਂ ਸਮੇਤ ਸ਼ਾਮਲ ਹੋਣਗੇ ਅਤੇ ਸਮੂਹ ਸਿਆਸੀ ਪਾਰਟੀਆਂ ਦੇ ਸ਼ਹਿਰ ਦੇ ਆਗੂ, ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਦੇ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਉਣਗੇ। ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਦੁਸਹਿਰਾ ਉਤਸਵ ’ਚ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਮੌਕੇ ਕੋਈ ਵੀ ਵਿਅਕਤੀ ਕਿਸੇ ਪ੍ਰਕਾਰ ਦਾ ਨਸ਼ੇ ਕਰ ਕੇ ਆਉਣ ਦੀ ਕੋਸ਼ਿਸ਼ ਨਾ ਕਰੇ।
ਪੰਜਾਬ 'ਚ ਚਲਾਨਾਂ ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਜੁੜੀ ਵੱਡੀ ਖ਼ਬਰ, ਪੜ੍ਹੋ ਪੂਰਾ ਮਾਮਲਾ
NEXT STORY