ਲੁਧਿਆਣਾ (ਗੌਤਮ)–ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਦੀ ਲੁਧਿਆਣਾ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ’ਚ ਸਥਿਤ 37 ਕਰੋੜ ਦੀ ਰੁਪਏ ਪ੍ਰਾਪਰਟੀ ਨੂੰ ਜਾਂਚ ਦੌਰਾਨ ਅਟੈਚ ਕੀਤਾ ਹੈ। ਈ. ਡੀ. ਵੱਲੋਂ ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ-2020 ਤਹਿਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : 2.50 ਕਰੋੜ ਦੀ ਲਾਟਰੀ ਦਾ ਨਹੀਂ ਮਿਲ ਰਿਹਾ ਜੇਤੂ, ਦੁਕਾਨਦਾਰ ਨੇ ਕੀਤੀ ਇਹ ਅਪੀਲ (ਵੀਡੀਓ)
ਵਿਭਾਗੀ ਸੂਤਰਾਂ ਅਨੁਸਾਰ ਇਸ ’ਚ ਚੱਲ, ਅਚੱਲ ਜਾਇਦਾਦ, ਜਿਸ ’ਚ ਪਲਾਟ, ਕਮਰਸ਼ੀਅਲ ਅਤੇ ਰਿਹਾਇਸ਼ੀ ਸਥਾਨ ਸ਼ਾਮਲ ਹਨ। ਇਹ ਸਾਰੇ ਸੁਰਿੰਦਰਪਾਲ ਸਿੰਘ ਦੇ ਨਾਲ ਸਬੰਧਤ 3 ਕੰਪਨੀਆਂ, ਪਰਸਨਲ (ਪਰਿਵਾਰ ਦੇ ਮੈਂਬਰਾਂ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂ ’ਤੇ ਹਨ)। ਸੂਤਰਾਂ ਦਾ ਕਹਿਣਾ ਹੈ ਕਿ ਕਈ ਬੈਂਕ ਖਾਤਿਆਂ ਨੂੰ ਵੀ ਸੀਜ਼ ਕੀਤਾ ਗਿਆ ਹੈ, ਜੋ ਦੂਜਿਆਂ ਦੇ ਨਾਂ ’ਤੇ ਸੁਰਿੰਦਰਪਾਲ ਵੱਲੋਂ ਚਲਾਏ ਜਾਂਦੇ ਸਨ।
ਜ਼ਿਕਰਯੋਗ ਹੈ ਕਿ ਈ. ਡੀ. ਵੱਲੋਂ ਸਾਲ 2021 ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ ਅਤੇ ਇਸ ਦੌਰਾਨ ਵੱਖ-ਵੱਖ ਥਾਣਿਆਂ ’ਤੇ ਰੇਡ ਵੀ ਕੀਤੀ ਸੀ, ਜੋ ਉਸ ਸਮੇਂ ਪੰਜਾਬ ਮੰਡੀ ਬੋਰਡ ’ਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ’ਚ ਚੀਫ ਇੰਜੀਨੀਅਰ ਦੇ ਅਹੁਦੇ ’ਤੇ ਤਾਇਨਾਤ ਰਹੇ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ
ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂ ’ਤੇ ਵੱਖ-ਵੱਖ ਕੰਪਨੀਆਂ ਬਣਾਈਆਂ ਸੀ ਅਤੇ ਆਪਣੇ ਅਹੁਦਿਆਂ ਦਾ ਦੁਰਵਰਤੋਂ ਕਰਦੇ ਹੋਏ ਨਾਜਾਇਜ਼ ਰੂਪ ’ਚ ਪੈਸਾ ਕਮਾਇਆ। ਵਿਜੀਲੈਂਸ ਨੇ ਜਾਂਚ ਦੌਰਾਨ ਕੋਰਟ ’ਚ ਸੁਰਿੰਦਰਪਾਲ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਸਵਰਨਜੀਤ ਕੌਰ ਅਤੇ ਹੋਰ 2 ਲੋਕਾਂ ਪ੍ਰਾਈਵੇਟ ਠੇਕੇਦਾਰ ਗੁਰਮੇਜ਼ ਸਿੰਘ ਗਿੱਲ ਅਤੇ ਰੋਹਿਤ ਖਿਲਾਫ 420, 120-ਬੀ, 463, 468, 467 ਅਤੇ ਪ੍ਰੀਵੈਂਸ਼ਨ ਆਫ ਕੁਰੱਪਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ।
ਚਾਰਜਸ਼ੀਟ ’ਚ ਦੋਸ਼ ਲਗਾਇਆ ਸੀ ਕਿ ਸੁਰਿੰਦਰਪਾਲ ਸਿੰਘ ਨੇ ਨਾਜਾਇਜ਼ ਰੂਪ ’ਚ ਪੈਸਾ ਕਮਾਇਆ ਹੈ ਅਤੇ ਆਪਣੇ ਅਹੁਦੇ ’ਤੇ ਰਹਿੰਦੇ ਹੋਏ ਨੇੜਲੇ ਲੋਕਾਂ ਦੀਆਂ ਕੰਪਨੀਆਂ ਨੂੰ ਲਾਭ ਪਹੁੰਚਾਇਆ ਹੈ। ਦੋਸ਼ ਸੀ ਕਿ 1030 ਕਰੋੜ ਰੁਪਏ ਦੇ 200 ਦੇ ਲੱਗਭਗ ਵਿਕਾਸ ਕਾਰਜਾਂ ’ਚੋਂ ਇਕ ਹੀ ਫਰਮ ਨੂੰ ਲਾਭ ਪਹੁੰਚਾਇਆ ਗਿਆ ਹੈ। ਮੰਡੀ ਬੋਰਡ ’ਚ ਵੀ ਰਹਿੰਦੇ ਹੋਏ ਸੁਰਿੰਦਰਪਾਲ ਨੇ ਉਸ ਦੀ ਕੰਪਨੀ ਨੂੰ ਫਾਇਦਾ ਦਿੱਤਾ ਸੀ। ਵਿਜੀਲੈਂਸ ਵਿਭਾਗ ਵੱਲੋਂ ਸੁਰਿੰਦਰਪਾਲ ਨੂੰ ਅਗਸਤ 2022 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੋਰਟ ’ਚ ਦੋਸ਼ ਲਗਾਇਆ ਸੀ ਕਿ ਉਸ ਦੀ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ 96 ਪ੍ਰਾਈਮ ਪ੍ਰਾਪਰਟੀਜ਼ ਹਨ। ਇਸ ’ਚ ਵਿਭਾਗ ਵੱਲੋਂ ਲੱਗਭਗ 76 ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ।
2.50 ਕਰੋੜ ਦੀ ਲਾਟਰੀ ਦਾ ਨਹੀਂ ਮਿਲ ਰਿਹਾ ਜੇਤੂ, ਦੁਕਾਨਦਾਰ ਨੇ ਕੀਤੀ ਇਹ ਅਪੀਲ (ਵੀਡੀਓ)
NEXT STORY