ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਮੇਹਰੀਆਂ ਬਾਜ਼ਾਰ ’ਚ ਰੂਪ ਦੀ ਲਾਟਰੀ ਵਾਲਿਆਂ ਦੀ ਦੁਕਾਨ ਤੋਂ ਖਰੀਦੀ ਗਈ ਲਾਟਰੀ ਦੀ ਟਿਕਟ ’ਤੇ 2.50 ਕਰੋੜ ਦਾ ਇਨਾਮ ਨਿਕਲਿਆ ਹੈ। ਇਹ ਲਾਟਰੀ ਟਿਕਟ ਖਰੀਦਣ ਵਾਲੇ ਸ਼ਖ਼ਸ ਦਾ ਫੋਨ ਨੰਬਰ ਅਤੇ ਪਤਾ ਨਾ ਲਿਖਣ ਕਾਰਨ ਅਜੇ ਤੱਕ ਲਾਟਰੀ ਜੇਤੂ ਦੀ ਪਛਾਣ ਨਹੀਂ ਹੋ ਸਕੀ ਹੈ। ਦੁਕਾਨਦਾਰ ਨੇ ਹੁਣ ਲਾਟਰੀ ਜਿੱਤਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਬੈਂਕ ਕਰਮਚਾਰੀਆਂ ਦੀ ਨਹਿਰ ’ਚ ਡਿੱਗੀ ਕਾਰ, 3 ਪਾਣੀ ਦੇ ਵਹਾਅ ’ਚ ਰੁੜ੍ਹੇ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੁਕਾਨਦਾਰ ਬੌਬੀ ਬਵੇਜਾ ਨੇ ਦੱਸਿਆ ਕਿ 4 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਟਿਕਟ ਨੰਬਰ 249092 ਵੇਚੀ ਗਈ ਸੀ, ਜਿਸ ’ਤੇ 2.50 ਕਰੋੜ ਦਾ ਇਨਾਮ ਨਿਕਲਿਆ ਹੈ ਪਰ ਟਿਕਟ ਖਰੀਦਣ ਵਾਲੇ ਨੇ ਆਪਣਾ ਮੋਬਾਈਲ ਨੰਬਰ ਅਤੇ ਪਤਾ ਨਹੀਂ ਲਿਖਵਾਇਆ, ਜਿਸ ਕਾਰਨ ਉਹ ਅਜੇ ਵੀ 2.50 ਕਰੋੜ ਦੀ ਟਿਕਟ ਖਰੀਦਣ ਵਾਲੇ ਜੇਤੂ ਦੀ ਭਾਲ ’ਚ ਹਨ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਭਨੋਟ ਇੰਟਰਪ੍ਰਾਈਜ਼ਿਜ਼, ਲੁਧਿਆਣਾ ਤੋਂ ਫ਼ੋਨ ਆਇਆ ਕਿ ਉਸ ਵੱਲੋਂ ਵੇਚੀ ਗਈ ਟਿਕਟ ਦਾ ਪਹਿਲਾ ਇਨਾਮ 2.50 ਕਰੋੜ ਰੁਪਏ ਹੈ, ਜਿਸ ਕਰਕੇ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕੋਲ ਵੀ ਇਹ ਟਿਕਟ ਹੈ, ਉਹ ਜਲਦੀ ਤੋਂ ਜਲਦੀ ਉਨ੍ਹਾਂ ਦੀ ਦੁਕਾਨ 'ਤੇ ਪਹੁੰਚ ਕੇ ਆਪਣੀ ਇਨਾਮੀ ਰਾਸ਼ੀ ਪ੍ਰਾਪਤ ਕਰੇ।
ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖੇ 3 ਸ਼ੱਕੀ ਵਿਅਕਤੀ, BSF ਨੇ ਕੀਤੀ ਫਾਇਰਿੰਗ
NEXT STORY