ਚੰਡੀਗੜ੍ਹ (ਅਰਚਨਾ ਸੇਠੀ) : ਪੰਜਾਬ 'ਚ ਐੱਚ. ਆਈ. ਵੀ. ਵਾਇਰਸ ਦਾ ਕਹਿਰ ਵੱਧ ਰਿਹਾ ਹੈ। ਪੁਰਸ਼ਾਂ ਤੋਂ ਪੁਰਸ਼ਾਂ ਦੇ ਸਬੰਧ (ਹੋਮੋਸੈਕਸੁਅਲ) ਇਸ ਘਾਤਕ ਬੀਮਾਰੀ ਦਾ ਗ੍ਰਾਫ਼ ਵਧਾ ਰਹੇ ਹਨ। ਦੂਜਾ ਮੁੱਖ ਕਾਰਨ ਸੂਈ ਤੋਂ ਨਸਾ ਕਰਨ ਵਾਲੇ ਲੋਕ ਹਨ। ਅੰਕੜੇ ਕਹਿੰਦੇ ਹਨ ਕਿ ਪੰਜਾਬ 'ਚ ਐੱਚ. ਆਈ. ਵੀ. ਦਾ ਜ਼ਿਆਦਾ ਸ਼ਿਕਾਰ ਬਣਨ ਵਾਲੇ ਟੌਪ 10 ਜ਼ਿਲ੍ਹਿਆਂ 'ਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਪਟਿਆਲਾ, ਫਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ, ਮੋਗਾ ਅਤੇ ਕਪੂਰਥਲਾ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਸਾਲ 2024-25 ਦੌਰਾਨ ਪੰਜਾਬ 'ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.19 ਫ਼ੀਸਦੀ ਪਾਈ ਗਈ ਹੈ। ਇਸ ਸਾਲ 11,364 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਸਾਲ 2023-24 ਦੌਰਾਨ ਸੂਬੇ 'ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.74 ਸੀ ਅਤੇ ਉਸ ਦੌਰਾਨ 13,130 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ। ਹਾਲਾਂਕਿ ਸਾਲ 2022-23 ਦੌਰਾਨ ਪੰਜਾਬ 'ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.60 ਸੀ ਅਤੇ ਉਸ ਸਾਲ 'ਚ 11,950 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਮੰਨੀਏ ਤਾਂ ਪੰਜਾਬ 'ਚ ਐੱਚ. ਆਈ. ਵੀ. ਨੂੰ ਪਛਾੜਨ ਲਈ ਐੱਚ. ਆਈ. ਵੀ. ਟੈਸਟਿੰਗ ਦੀ ਗਿਣਤੀ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਸਾਲ 2022-23 ਦੌਰਾਨ ਪੰਜਾਬ 'ਚ 7,22,309 ਲੋਕਾਂ ਦੀ ਜਾਂਚ ਕੀਤੀ ਗਈ ਸੀ, ਜਦੋਂ ਕਿ ਸਾਲ 2023-24 ਦੌਰਾਨ ਸੂਬੇ 'ਚ 7,51,281 ਲੋਕਾਂ ਦੀ ਜਾਂਚ ਕੀਤੀ ਗਈ। ਇਸੇ ਤਰ੍ਹਾਂ ਸਾਲ 2024-25 ਦੌਰਾਨ 9,51,521 ਲੋਕਾਂ ਦੀ ਐੱਚ. ਆਈ. ਵੀ. ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਸਹੂਲਤ, ਹੁਣ ਘਰ ਬੈਠੇ ਹੀ ਲੈ ਸਕਣਗੇ ਲਾਭ
ਪੁਰਸ਼ਾਂ 'ਚ ਸਮਲੈਂਗਿੰਕ ਸਬੰਧਾਂ ਨਾਲ ਵੱਧ ਰਹੇ ਮਰੀਜ਼
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ ਦਾ ਕਹਿਣਾ ਹੈ ਕਿ ਪੰਜਾਬ 'ਚ ਐੱਚ. ਆਈ. ਵੀ. ਮਰੀਜ਼ ਵੱਧਣ ਦਾ ਕਾਰਨ ਹੋਮੋਸੈਕਸੁਅਲ ਰਿਸ਼ਤਿਆਂ ਦੀ ਗਿਣਤੀ 'ਚ ਹੋ ਰਿਹਾ ਵਾਧਾ ਹੈ। ਪਹਿਲਾਂ ਔਰਤਾਂ ਅਤੇ ਪੁਰਸ਼ਾਂ ਵਿਚਕਾਰ ਸਬੰਧਾਂ ਕਾਰਨ ਇਹ ਜਾਨਲੇਵਾ ਬੀਮਾਰੀ ਸਮਾਜ 'ਚ ਫੈਲ ਰਹੀ ਸੀ ਪਰ ਹੁਣ ਜਦੋਂ ਤੋਂ ਹੋਮੋਸੈਕਸੁਅਲ ਰਿਸ਼ਤਿਆਂ ਨੂੰ ਬਰਾਬਰੀ ਦਾ ਦਰਜ ਮਿਲਿਆ ਹੈ, ਉਸ ਸਮੇਂ ਤੋਂ ਪੁਰਸ਼ਾਂ ਦੇ ਪੁਰਸ਼ਾਂ ਨਾਲ ਵਧੇ ਰਿਸ਼ਤਿਆਂ ਨੇ ਐੱਚ. ਆਈ. ਵੀ. ਵਰਗੀ ਬੀਮਾਰੀ ਨੂੰ ਵਧਾਇਆ ਹੈ। ਦੂਜਾ ਕਾਰਨ ਸੂਈ ਨਾਲ ਨਸ਼ਾ ਕਰਨ ਵਾਲੇ ਲੋਕ ਹਨ। ਇਹ ਲੋਕ ਇੰਫੈਕਟਿਡ ਸੂਈਆਂ ਦਾ ਵਾਰ-ਵਾਰ ਇਸਤੇਮਾਲ ਕਰਦੇ ਹਨ ਅਤੇ ਇਹ ਘਾਤਕ ਬੀਮਾਰੀ ਦਾ ਸ਼ਿਕਾਰ ਬਣਦੇ ਹਨ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, ਨਾਲ ਹੀ ਲਿਆ ਗਿਆ ਵੱਡਾ ਫ਼ੈਸਲਾ
3 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਗਿਆ ਪ੍ਰਾਜੈਕਟ
ਐੱਚ. ਆਈ. ਵੀ. ਤੋਂ ਬਚਾਉਣ ਲਈ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇਕ ਵਿਸ਼ੇਸ਼ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦਾ ਇਕ ਸਮਾਜਸੇਵੀ ਸੰਗਠਨ ਐੱਚ. ਆਈ. ਵੀ. ਤੋਂ ਲੋਕਾਂ ਨੂੰ ਬਚਾਉਣ ਲਈ ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ 'ਚ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ। ਸੰਗਠਨ ਦੀ ਮੂਨਲਾਈਟ ਵੈਨ ਰਾਤ ਸਮੇਂ ਵੀ ਲੋਕਾਂ ਦੀ ਕਾਊਂਸਲਿੰਗ ਅਤੇ ਟੈਸਟਿੰਗ ਦਾ ਕੰਮ ਕਰ ਰਹੀ ਹੈ। ਹਾਈ ਰਿਸਕ ਲੋਕ ਦਿਨ 'ਚ ਆਪਣੀਆਂ ਨੌਕਰੀਆਂ ਕਾਰਨ ਕਾਊਂਸਲਿੰਗ ਅਤੇ ਟੈਸਟਿੰਗ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਲੋਕਾਂ ਦੇ ਘਰ ਦੇ ਨੇੜੇ ਪਹੁੰਚ ਕੇ ਵੈਨ ਉਨ੍ਹਾਂ ਨੂੰ ਸਲਾਹ ਵੀ ਦੇ ਰਹੀ ਹੈ ਅਤੇ ਫਰੀ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ। ਇਹ ਵੈਨ ਲਵ ਕੰਡੋਮ ਵੀ ਮੁਫ਼ਤ ਵੰਡ ਰਹੀ ਹੈ। ਡਾ. ਵਿਸ਼ਾਲ ਗਰਗ ਨੇ ਦੱਸਿਆ ਕਿ ਸਮਾਜ ਸੇਵੀ ਸੰਗਠਨ ਨੂੰ 3 ਮਹੀਨਿਆਂ ਲਈ ਪਾਇਲਟ ਪ੍ਰਾਜੈਕਟ ਸੌਂਪਿਆ ਗਿਆ ਹੈ ਅਤੇ ਜੇਕਰ ਇਸ ਪ੍ਰਾਜੈਕਟ ਦੇ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਪੂਰੇ ਪੰਜਾਬ 'ਚ ਇਸ ਸੰਗਠਨ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਸਰਕਾਰੀ ਹਸਪਤਾਲਾਂ 'ਚ ਇੰਟੀਗ੍ਰੇਟਿਡ ਕਾਊਂਸਲਿੰਗ ਐਂਡ ਟੈਸਟਿੰਗ ਸੈਂਟਰ, ਫੈਸੀਲਿਟੀ ਇੰਟੀਗ੍ਰੇਟਿਡ ਕਾਊਂਸਲਿੰਗ ਟੈਸਟਿੰਗ ਸੈਂਟਰ, ਐਂਟੀ ਰੈਟਰੋਵਾਇਰਲ ਸੈਂਟਰ ਉਸੇ ਤਰ੍ਹਾਂ ਕੰਮ ਕਰਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਕਦਮ, ਇੰਚਾਰਜ ਭੁਪੇਸ਼ ਬਘੇਲ ਨੇ ਖੁਦ ਕੀਤਾ ਐਲਾਨ
NEXT STORY