ਚੰਡੀਗੜ੍ਹ (ਸੁਸ਼ੀਲ) : ਵਾਹਨ ਚਾਲਕ ਹੁਣ ਚਲਾਨ ਦਾ ਭੁਗਤਾਨ ਮੌਕੇ 'ਤੇ ਹੀ ਕਰ ਸਕਣਗੇ। ਇਸ ਦੇ ਲਈ ਟ੍ਰੈਫਿਕ ਪੁਲਸ ਵੱਲੋਂ 200 ਈ-ਚਲਾਨ ਮਸ਼ੀਨਾਂ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਹਨ। 8 ਸਾਲਾਂ ਤੋਂ ਰੁਕੇ ਇਸ ਪ੍ਰਾਜੈਕਟ ਸਬੰਧੀ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਚਲਾਨ ਦੇ ਭੁਗਤਾਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ। ਇਸ ਤੋਂ ਪਹਿਲਾਂ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੱਟ ਕੇ ਵਾਹਨ ਚਾਲਕਾਂ ਨੂੰ ਫੜ੍ਹਾ ਦਿੱਤਾ ਜਾਂਦਾ ਸੀ, ਜਿਸ ਤੋਂ ਬਾਅਦ ਵਾਹਨ ਚਾਲਕ ਨੂੰ ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ 'ਚ ਜਾ ਕੇ ਘੰਟਿਆਂ ਬੱਧੀ ਕਤਾਰ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਜਣੇਪੇ ਲਈ ਬਣੇ ਵੱਖਰੇ ਕਮਰੇ
ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਆਨਲਾਈਨ ਚਲਾਨ ਕਰਨ ਲਈ ਕਰੀਬ 40 ਲੱਖ ਰੁਪਏ 'ਚ 200 ਈ-ਮਸ਼ੀਨਾਂ ਖਰੀਦੀਆਂ ਗਈਆਂ ਹਨ। ਸਾਰੇ ਪੁਲਸ ਮੁਲਾਜ਼ਮਾਂ ਨੂੰ ਇਹ ਮਸ਼ੀਨਾਂ ਟ੍ਰੇਨਿੰਗ ਤੋਂ ਬਾਅਦ ਦਿੱਤੀਆਂ ਗਈਆਂ ਹਨ। ਜੇਕਰ ਕੋਈ ਵੀ ਵਾਹਨ ਚਾਲਕ ਕਿਸੇ ਤਰ੍ਹਾਂ ਦਾ ਉਲੰਘਣ ਕਰਦਾ ਮੌਕੇ 'ਤੇ ਫੜ੍ਹਿਆ ਜਾਂਦਾ ਹੈ ਤਾਂ ਪੁਲਸ ਈ-ਮਸ਼ੀਨ ਰਾਹੀਂ ਚਲਾਨ ਕੱਟ ਕੇ ਮੌਕੇ 'ਤੇ ਹੀ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਹੋਰ ਈ-ਪੇਮੈਂਟਾਂ ਰਾਹੀਂ ਚਲਾਨ ਦੀ ਰਕਮ ਲੈ ਸਕੇਗੀ। ਈ-ਚਲਾਨ ਸਿਸਟਮ ਲਾਂਚ ਹੁੰਦੇ ਹੀ ਟ੍ਰੈਫਿਕ ਪੁਲਸ ਨੇ 6 ਘੰਟਿਆਂ 'ਚ 57 ਈ-ਚਲਾਨ ਕਰ ਦਿੱਤੇ। ਇਨ੍ਹਾਂ 'ਚੋਂ 31 ਈ-ਚਲਾਨਾਂ ਦਾ ਭੁਗਤਾਨ ਵਾਹਨ ਚਾਲਕਾਂ ਨੇ ਮੌਕੇ 'ਤੇ ਹੀ ਭੁਗਤ ਲਿਆ। ਇਸ ਤੋਂ ਇਲਾਵਾ ਚੰਡੀਗੜ੍ਹ ਟ੍ਰੈਫਿਕ ਪੁਲਸ ਦੀ ਵੈੱਬਸਾਈਟ 'ਤੇ 158 ਲੋਕਾਂ ਨੇ ਆਨਲਾਈਨ ਚਲਾਨ ਦਾ ਭੁਗਤਾਨ ਕੀਤਾ ਹੈ।
ਇਹ ਵੀ ਪੜ੍ਹੋ : ਮਲੇਸ਼ੀਆਂ ਤੋਂ ਪਰਤੇ 300 ਨੌਜਵਾਨ, ਤਸੀਹਿਆਂ ਦੀ ਕਹਾਣੀ ਕੀਤੀ ਬਿਆਨ
60 ਹਜ਼ਾਰ ਲੋਕਾਂ ਨੂੰ ਭੇਜੇ ਮੈਸਜ
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਚਲਾਨ ਹੋਣ ਦੇ ਬਾਵਜੂਦ ਭੁਗਤਾਨ ਨਾ ਕਰਨ ਵਾਲੇ 60 ਹਜ਼ਾਰ ਲੋਕਾਂ ਦੇ ਮੋਬਾਇਲ 'ਤੇ ਸੁਨੇਹਾ ਭੇਜੇ ਹਨ ਤਾਂ ਜੋ ਉਹ ਲੋਕ ਜ਼ੁਰਮਾਨਾ ਜਮ੍ਹਾਂ ਕਰਵਾ ਸਕਣ। ਇਸ ਦੇ ਲਈ ਟ੍ਰੈਫਿਕ ਪੁਲਸ ਨੇ ਇੰਡੀਅਨ ਪੋਸਟਲ ਸਰਵਿਸ ਨਾਲ ਇਕ ਐੱਮ. ਓ. ਯੂ. ਸਾਈਨ ਕੀਤਾ ਹੈ, ਜਿਸ ਦੇ ਜ਼ਰੀਏ ਟ੍ਰੈਫਿਕ ਪੁਲਸ ਲੋਕਾਂ ਦੇ ਘਰ 'ਚ ਸਪੀਡ ਪੋਸਟ ਰਾਹੀਂ ਚਲਾਨ ਭੇਜੇਗੀ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਧੀ ਦੀਆਂ ਰੁਲ੍ਹੀਆਂ ਸਦਰਾਂ, ਮਾਪਿਆਂ ਪੱਲੇ ਪਾਇਆ ਉਮਰਾਂ ਦਾ ਰੋਣਾ
ਪੰਥਕ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਖ਼ਿਲਾਫ਼ ਬਰਗਾੜੀ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ
NEXT STORY