ਸੰਗਰੂਰ(ਬਿਊਰੋ)— ਜ਼ਿਲਾ ਸੰਗਰੂਰ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਧੀਆਂ ਸੁਵਿਧਾਵਾਂ ਸਿਰਫ ਇਕ ਕਲਿੱਕ 'ਤੇ ਮੁਹੱਈਆਂ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਵਿਚ ਸੋਮਵਾਰ ਨੂੰ ਜ਼ਿਲਾ ਸੰਗਰੂਰ ਵਿਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਗਈ 'ਈ ਸੰਗਰੂਰ' ਨਾਂ ਦੀ ਐਂਡਰੋਇਡ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ, ਜਿਸ ਦਾ ਮਕਸਦ ਲੋਕਾਂ ਨੂੰ ਘਰ ਬੈਠਿਆਂ ਹੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਉਥੇ ਹੀ ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਨੂੰ ਮੋਬਾਇਲ ਉਪਭੋਗਤਾ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪਣੀ ਸੁਵਿਧਾ ਮੁਤਾਬਕ ਇਸਤੇਮਾਲ ਕਰ ਸਕਦੇ ਹਨ।
ਉਧਰ ਇਸ ਸੰਗਰੂਰ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ ਅਤੇ ਲੋਕਾਂ ਲਈ ਇਸ ਨੂੰ ਉਪਯੋਗੀ ਕਰਾਰ ਦਿੱਤਾ ਹੈ। ਹੁਣ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਕ ਪਾਸੇ ਜਿੱਥੇ ਘਰ ਬੈਠੇ ਲੋਕਾਂ ਨੂੰ ਸਾਰੀ ਜਾਣਕਾਰੀ ਮਿਲੇਗੀ ਤਾਂ ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਜਾਣਕਾਰੀ ਲਈ ਦਫਤਰਾਂ ਵਿਚ ਧੱਕੇ ਨਹੀਂ ਖਾਣੇ ਪੈਣਗੇ।
ਅੰਮ੍ਰਿਤਸਰ 'ਚ ਗੁਜਰਾਤ ਦਾ ਕੋਲਾ ਵਪਾਰੀ ਅਗਵਾ, ਪੁਲਸ ਨੇ ਛੁਡਵਾਇਆ
NEXT STORY