ਬੁਢਲਾਡਾ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਵੀ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ। ਵਿਰੋਧੀ ਧਿਰਾਂ ਵੀ ਕਬੂਲ ਕਰਦੀਆਂ ਹਨ ਕਿ ਪਾਰਟੀ ਦੇ 13 ਨੁਕਾਤੀ ਪ੍ਰੌਗਰਾਮਾਂ ਵਿੱਚ ਹਰ ਮਹੀਨੇ ਹਰ ਵਰਗ ਨੂੰ ਬਿਨ੍ਹਾਂ ਸ਼ਰਤ ਬਿਜਲੀ ਦੇ 400 ਯੂਨਿਟ ਮੁਆਫ ਕੀਤੇ ਜਾਣਗੇ ਅਤੇ 2 ਮਹੀਨਿਆਂ ਦੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਵਿੱਚ 800 ਯੂਨਿਟ ਬਿਜਲੀ ਹਰ ਘਰ ਦੀ ਮੁਆਫ ਹੋਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ ਅਤੇ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਮੀਤ ਪ੍ਰਧਾਨ ਮਨਦੀਪ ਸਿੰਘ ਗੰਢੂ ਕਲਾਂ ਨੇ ਕੀਤਾ। ਉਨ੍ਹਾਂ ਕਿਹਾ ਕਿ 800 ਯੂਨਿਟ ਪ੍ਰਤੀ ਮੀਟਰ 2 ਮਹੀਨਿਆਂ ਦੀ ਹਰ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸਹੂਲਤ ਵਿਸ਼ੇਸ਼ ਕਿਸੇ ਪਰਿਵਾਰ ਨੂੰ ਨਹੀਂ ਬਲਕਿ ਹਰ ਪੰਜਾਬ ਵਾਸੀ ਪਰਿਵਾਰ ਨੂੰ ਦਿੱਤੀ ਜਾਵੇਗੀ। ਉਪਰੋਕਤ ਆਗੂਆਂ ਨੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਵੱਲੋਂ ਪੰਜਾਬ ਦੇ ਹੀ ਨਹੀਂ ਦੇਸ਼ ਦੇ ਉੱਚ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸ. ਬਾਦਲ ਨੇ ਇਹ ਫੈਸਲਾ ਲਿਆ ਹੈ ਕਿ ਨਾਲ ਹੀ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦੇ ਲਈ ਬਿਜਲੀ ਦੀ ਪੈਦਾਵਾਰ ਸੋਲਰ ਪਲਾਂਟਾ ਰਾਹੀਂ ਕਰਕੇ ਗਰਿੱਡਾਂ ਨੂੰ ਵਾਪਸ ਕੀਤੀ ਜਾਵੇਗੀ ਅਤੇ ਇਸ ਸਹੂਲਤ ਨਾਲ ਜਿੱਥੇ ਬਿਜਲੀ ਵਾਧੂ ਪੈਦਾ ਹੋਵੇਗੀ ਅਤੇ ਬਿਜਲੀ ਦੀ ਪੰਜਾਬ ਵਾਸੀਆਂ ਨੂੰ ਉਦਯੋਗ ਅਤੇ ਖੇਤੀ ਸੈਕਟਰ ਲਈ ਕਮੀ ਨਹੀਂ ਹੋਵੇਗੀ।
ਜੰਮੂ-ਕਸ਼ਮੀਰ ਤੋਂ ਹੈਰੋਇਨ ਲਿਆਉਣ ਵਾਲੇ ਡਰਾਇਵਰ ਸਮੇਤ 2 ਗ੍ਰਿਫਤਾਰ
NEXT STORY