ਜਲੰਧਰ (ਮ੍ਰਿਦੁਲ)–ਈ. ਡੀ. ਨੇ ਪੰਜਾਬ ਦੇ ਬਹੁ-ਚਰਚਿਤ ਸਾਈਬਰ ਕਾਂਡ ਦੇ ਮਾਮਲੇ ’ਚ ਸਾਈਬਰ ਫਰਾਡ ਸਿੰਡੀਕੇਟ ਦੀ ਮੁੱਖ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮਾਮਲਾ ਵਰਧਮਾਨ ਗਰੁੱਪ ਦੇ ਮਾਲਕ ਪਾਲ ਓਸਵਾਲ ਤੋਂ ਝੂਠੇ ਸੀ. ਬੀ. ਆਈ. ਅਧਿਕਾਰੀ ਬਣ ਕੇ ਉਨ੍ਹਾਂ ਦੀ ਡਿਜੀਟਲ ਅਰੈਸਟ ਪਾਉਣ ਦੇ ਬਦਲੇ ਵਿਚ 7 ਕਰੋੜ ਰੁਪਏ ਦੀ ਰੰਗਦਾਰੀ ਵਸੂਲਣ ਅਤੇ ਪੇਮੈਂਟ ਅਕਾਊਂਟਸ ਵਿਚ ਪੁਆ ਕੇ ਉਨ੍ਹਾਂ ਨਾਲ ਠੱਗੀ ਕਰਨ ਦਾ ਹੈ। ਈ. ਡੀ. ਨੇ ਇਸ ਮਾਮਲੇ ਵਿਚ ਔਰਤ ਨੂੰ ਅਸਾਮ ਦੇ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ 9 ਦਿਨ ਦਾ ਰਿਮਾਂਡ ਮਿਲਿਆ ਹੈ।
ਇਹ ਵੀ ਪੜ੍ਹੋ: Year Ender 2025: ਪੰਜਾਬ 'ਚ ਜਬਰ-ਜ਼ਿਨਾਹ ਤੇ ਗੈਂਗਰੇਪ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ, ਦਿੱਤੇ ਡੂੰਘੇ ਜ਼ਖ਼ਮ
ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਫੜੀ ਗਈ ਔਰਤ ਆਸਾਮ ਦੀ ਰਹਿਣ ਵਾਲੀ ਰੂਮੀ ਕਲਿਤਾ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੂਰੇ ਦੇਸ਼ ਵਿਚ ਸਾਈਬਰ ਫਰਾਡ ਦਾ ਇਕ ਸਿੰਡੀਕੇਟ ਬਣਾ ਕੇ ਵੱਡੇ ਵਪਾਰੀਆਂ ਤੋਂ ਲੈ ਕੇ ਆਮ ਜਨਤਾ ਨੂੰ ਫੇਕ ਕਾਲਜ਼ ਜ਼ਰੀਏ ਠੱਗਿਆ। ਅਧਿਕਾਰੀਆਂ ਨੇ ਦੱਸਿਆ ਕਿ 2 ਸਾਲ ਪਹਿਲਾਂ ਪੰਜਾਬ ਦੇ ਪ੍ਰਸਿੱਧ ਵਪਾਰੀ ਅਤੇ ਵਰਧਮਾਨ ਗਰੁੱਪ ਦੇ ਮਾਲਕ ਪਾਲ ਓਸਵਾਲ ਨੂੰ ਉਨ੍ਹਾਂ ਦੇ ਵ੍ਹਟਸਐਪ ’ਤੇ ਫੇਕ ਸੀ. ਬੀ. ਆਈ. ਕਾਲ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾ ਕੇ ਬਾਅਦ ਵਿਚ ਉਨ੍ਹਾਂ ਦੀ ਡਿਜੀਟਲ ਅਰੈਸਟ ਪਾਉਣ ਸਬੰਧੀ ਧਮਕਾਇਆ ਸੀ ਅਤੇ ਬਾਅਦ ਵਿਚ ਸੁਪਰੀਮ ਕੋਰਟ ਦੇ ਜਾਅਲੀ ਵਾਰੰਟ ਵਿਖਾਏ ਗਏ ਸਨ।
ਇਹ ਵੀ ਪੜ੍ਹੋ: 5 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ! 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ...
ਈ. ਡੀ. ਅਧਿਕਾਰੀਆਂ ਵੱਲੋਂ ਗੈਂਗ ਦੀ ਮੈਂਬਰ ਰੂਮੀ ਕਲਿਤਾ ਨੂੰ ਬੀਤੇ ਦਿਨ ਸਪੈਸ਼ਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਈ. ਡੀ. ਦੇ ਵਕੀਲ ਅਜੈਪਾਲ ਸਿੰਘ ਪਠਾਨੀਆ ਅਤੇ ਈ. ਡੀ. ਦੇ ਅਸਿਸਟੈਂਟ ਡਾਇਰੈਕਟਰ ਬਾਲ ਕਿਸ਼ਨ ਮਲਿਕ ਨੇ ਕੋਰਟ ਸਾਹਮਣੇ ਦਲੀਲ ਦਿੱਤੀ ਸੀ ਕਿ ਮੁਲਜ਼ਮ ਰੂਮੀ ਕਲਿਤਾ ਦਾ 10 ਦਿਨ ਦਾ ਰਿਮਾਂਡ ਦਿੱਤਾ ਜਾਵੇ। ਇਸ ਦੌਰਾਨ ਅਦਾਲਤ ਵੱਲੋਂ 9 ਦਿਨ ਦਾ ਰਿਮਾਂਡ ਦਿੱਤਾ ਗਿਆ। ਈ. ਡੀ. ਅਧਿਕਾਰੀ ਬਾਲ ਕਿਸ਼ਨ ਮਲਿਕ ਨੇ ਦੱਸਿਆ ਕਿ ਉਕਤ ਗੈਂਗ ਪੂਰੇ ਦੇਸ਼ ਵਿਚ ਕਈ ਸਾਈਬਰ ਫਰਾਡ ਕਰ ਚੁੱਕਾ ਹੈ। ਸਾਲ 2024 ਵਿਚ ਪੰਜਾਬ ਪੁਲਸ ਵੱਲੋਂ ਇਸ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਕਈ ਮੁਲਜ਼ਮ ਫੜੇ ਗਏ ਸਨ ਪਰ ਪੁਲਸ ਵੱਲੋਂ ਫੜੇ ਗਏ ਮੁਲਜ਼ਮ ਗੈਂਗ ਦੇ ਛੋਟੇ ਪਿਆਦੇ ਸਨ।
ਵਰਧਮਾਨ ਗਰੁੱਪ ਦੇ ਮਾਲਕ ਪਾਲ ਓਸਵਾਲ ਤੋਂ ਜੋ 7 ਕਰੋੜ ਰੁਪਏ ਦੀ ਪੇਮੈਂਟ ਡਿਜੀਟਲੀ ਲਈ ਗਈ ਸੀ, ਉਸ ਪੇਮੈਂਟ ਨੂੰ ਬਾਅਦ ਵਿਚ ਅੱਗੇ ਅਕਾਊਂਟਸ ਵਿਚ ਘੁਮਾਉਣ ਤੋਂ ਲੈ ਕੇ ਉਸ ਨੂੰ ਕੱਢਣ ਦਾ ਸਾਰਾ ਕੰਮ ਰੂਮੀ ਕਲਿਤਾ ਅਤੇ ਉਸ ਦੇ ਸਾਥੀਆਂ ਨੇ ਕੀਤਾ ਸੀ, ਇਸ ਲਈ ਈ. ਡੀ. ਦੀ ਟੀਮ ਵੱਲੋਂ ਉਸ ਨੂੰ ਅਸਾਮ ਦੇ ਗੁਹਾਟੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Year Ender 2025: ਪੰਜਾਬ 'ਚ 50 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ! DGP ਗੌਰਵ ਯਾਦਵ ਦੇ ਹੈਰਾਨ ਕਰਦੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
NEXT STORY