ਚੰਡੀਗੜ੍ਹ (ਕੁਲਦੀਪ) : ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 600 ਕਰੋੜ ਦੇ ਘੋਟਾਲੇ ਦੇ ਮਾਮਲੇ 'ਚ ਅੱਜ ਤਿੰਨ ਥਾਵਾਂ 'ਤੇ ਰੇਡ ਕਰਕੇ ਪਿਛਲੇ ਸਾਲ ਨਵੰਬਰ 'ਚ ਸੇਵਾ ਮੁਕਤ ਹੋਈ ਈ. ਡੀ. ਦੇ ਡਿਪਟੀ ਡਾਇਰੈਕਟਰ ਗੁਰਨਾਮ ਸਿੰਘ ਦੇ ਘਰ ਤੇ ਉਸ ਦੇ ਸਹਿਯੋਗੀ ਵਕੀਲ ਪੁਨੀਤ ਸ਼ਰਮਾ ਦੇ ਦਫਤਰ 'ਚ ਜਾਂਚ ਕੀਤੀ ਗਈ।
ਯੂਨੀਪੇਅ 2 ਯੂ ਮਾਰਕਟਿੰਗ ਪ੍ਰਾਈਵੇਟ ਲਿਮਿਟੇਡ ਨੇ ਹਜ਼ਾਰਾਂ ਨਿਵੇਸ਼ਕਾਂ ਨਾਲ ਧੋਖਾਧੜੀ ਕਰਕੇ ਕਈ ਸੂਬਿਆਂ 'ਚ ਪੌਂਜੀ ਸਕੀਮ ਤਹਿਤ ਉਨ੍ਹਾਂ ਨੂੰ ਲੁੱਟਿਆ ਤੇ ਇਸ ਮਾਮਲੇ 'ਚ ਕਈ ਐੱਫ. ਆਰ. ਆਈ ਦਰਜ ਕੀਤੀਆਂ ਗਈਆਂ ਤੇ ਕਈ ਬੈਂਕ ਖਾਤੇ ਵੀ ਸੀਜ਼ ਕੀਤੇ ਗਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਵੰਬਰ 'ਚ ਸੇਵਾ ਮੁਕਤ ਹੋਈ ਈ. ਡੀ. ਦੇ ਡਿਪਟੀ ਡਾਇਰੇਕਟਰ ਗੁਰਨਾਮ ਸਿੰਘ ਨੇ ਇਸ ਮਾਮਲੇ 'ਚ 6 ਕਰੋੜ ਦੀ ਜਾਇਦਾਦ ਹਥਿਆਈ ਹੈ।
ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY