ਚੰਡੀਗੜ੍ਹ (ਵੈੱਬ ਡੈਸਕ) - ED ਦੀ ਰੇਡ ਦੌਰਾਨ ਬਰਾਮਦ ਹੋਏ ਪੈਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਅਤੇ ਹੋਰ ਥਾਵਾਂ ’ਤੇ ED ਵਲੋਂ ਬੀਤੇ ਦਿਨ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ 10 ਕਰੋੜ ਰੁਪਏ ਬਰਾਮਦ ਹੋਏ ਹਨ। ਕਰੋੜਾਂ ਰੁਪਏ ਦੇ ਨਾਲ-ਨਾਲ ਵੱਡੀ ਮਾਤਰਾ ’ਚ ਸੋਨੇ ਦੇ ਗਹਿਣੇ ਅਤੇ ਕਾਗਜ਼ਾਤ ਵੀ ਬਰਾਮਦ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੁੰਵਰ ਵਿਜੈ ਪ੍ਰਤਾਪ ਤੇ ਅਨਿਲ ਜੋਸ਼ੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ (ਵੀਡੀਓ)
ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਦੱਸ ਦੇਣ ਕਿ ਉਨ੍ਹਾਂ ਦੇ ਪਰਿਵਾਰ ’ਚ ਹੋਰ ਕੌਣ-ਕੌਣ ਹੈ, ਜਿਸ ਕੋਲ ਇੰਨ੍ਹੇ ਪੈਸੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 111 ਦਿਨਾਂ ’ਚ ਮੁੱਖ ਮੰਤਰੀ ਚੰਨੀ ਨੇ ਕਰੋੜਾਂ ਰੁਪਏ ਕਮਾਏ ਹਨ, ਜੋ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਰੱਖਵਾ ਦਿੱਤੇ। 111 ਦਿਨਾਂ ’ਚ ਕਰੋੜਾਂ ਰੁਪਏ ਕਮਾ ਕੇ ਚੰਨੀ ਨੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ। ਰਾਘਵ ਚੱਢਾ ਨੇ ਕਿਹਾ ਕਿ ਚੰਨੀ ਅਜੇ ਸਿਰਫ਼ 111 ਦਿਨ ਪੰਜਾਬ ਦੇ ਮੁੱਖ ਮੰਤਰੀ ਬਣੇ, ਜੇਕਰ ਉਹ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਤਾਂ ਉਹ ਕਿੰਨੇ ਪੈਸੇ ਕਮਾਉਂਦੇ?
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਰਾਘਵ ਚੱਢਾ ਨੇ ਕਿਹਾ ਕਿ ਜੇਕਰ ED ਅਰਵਿੰਦ ਕੇਜਰੀਵਾਲ ਦੇ ਘਰ ਰੇਡ ਮਾਰਨ ਜਾਵੇ ਤਾਂ ਉਥੋਂ 10 ਮਫਲਰ ਬਾਹਰ ਨਿਕਲਣੇ। ਰਾਘਵ ਚੱਢਾ ਨੇ ਕਿਹਾ ਕਿ ਰੇਡ ਮਾਰਨ ’ਤੇ ਚੰਨੀ ਦੇ ਇਕ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ, ਜੇਕਰ ਚੰਨੀ ਦੇ ਘਰ ਰੇਡ ਮਾਰੀ ਜਾਵੇ ਤਾਂ ਕਿੰਨੇ ਕਰੋੜ ਬਰਾਮਦ ਹੋਣਗੇ? ਇਸ ਗੱਲ ਦਾ ਅੰਦਾਜ਼ਾ ਲੋਕ ਲਗਾ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ, ਡੀ. ਐੱਮ. ਸੀ. ’ਚ ਕਰਵਾਇਆ ਗਿਆ ਦਾਖਲ
NEXT STORY