ਲੁਧਿਆਣਾ (ਸੇਠੀ) : ਸ਼ਰਾਬ ਘਪਲੇ ਦੀ ਜਾਂਚ ਹੁਣ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਘਰਾਂ ਤੱਕ ਵੀ ਪੁੱਜਦੀ ਦਿਖਾਈ ਦੇਣ ਲੱਗੀ ਹੈ। ਅੱਜ ਈ. ਡੀ. ਦੀ ਟੀਮ ਵਲੋਂ ਆਈ. ਏ. ਐੱਸ. ਅਧਿਕਾਰੀ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵਰੁਣ ਰੂਜ਼ਮ ਦੀ ਰਿਹਾਇਸ਼ 'ਤੇ ਸਵੇਰ ਤੋਂ ਹੀ ਛਾਪੇਮਾਰੀ ਦਾ ਦੌਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਦਿੱਲੀ ਸ਼ਰਾਬ ਘਪਲੇ ਜ਼ਰੀਏ ਜੁਟਾਏ ਗਏ ਫੰਡ ਨੂੰ ਗੋਆ ਚੋਣਾਂ 'ਚ ਇਸਤੇਮਾਲ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵਾਪਰਿਆ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਵੈਨ ਪਲਟੀ (ਵੀਡੀਓ)
ਵੱਡੀ ਗੱਲ ਹੈ ਕਿ ਵਰੁਣ ਰੂਜ਼ਮ ਨੂੰ ਇਸ ਮਾਮਲੇ 'ਚ ਈ. ਡੀ. ਵਲੋਂ 3 ਵਾਰ ਪਹਿਲਾਂ ਵੀ ਦਿੱਲੀ ਬੁਲਾਇਆ ਜਾ ਚੁੱਕਾ ਹੈ ਅਤੇ ਉੱਥੇ ਉਨ੍ਹਾਂ ਕੋਲੋਂ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਐਕਸਾਈਜ਼ ਐਂਡ ਟੈਕਸੇਸ਼ਨ ਪਾਲਿਸੀ ਤਹਿਤ ਪੰਜਾਬ ਦੀ ਸ਼ਰਾਬ ਨੀਤੀ ਨੂੰ ਬਦਲ ਕੇ ਦਿੱਲੀ ਵਾਲੀ ਸ਼ਰਾਬ ਨੀਤੀ ਇਸਤੇਮਾਲ ਕੀਤੀ ਗਈ ਸੀ ਅਤੇ ਆਉਣ ਵਾਲੇ ਸਮੇਂ ਦੀ ਪੰਜਾਬ ਦੀ ਸ਼ਰਾਬ ਨੀਤੀ ਵੀ ਇਨ੍ਹਾਂ ਅਧਿਕਾਰੀਆਂ ਨੂੰ ਵੱਡੀ ਮੁਸ਼ਕਲ 'ਚ ਪਾ ਸਕਦੀ ਹੈ।
ਇਹ ਵੀ ਪੜ੍ਹੋ : ਮੋਹਾਲੀ ਵਾਸੀ ਜ਼ਰਾ ਹੋ ਜਾਣ Alert, ਪਾਣੀ ਨੂੰ ਲੈ ਕੇ ਜਾਰੀ ਹੋ ਗਏ ਦਿਸ਼ਾ-ਨਿਰਦੇਸ਼
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਰੁਣ ਰੂਜ਼ਮ ਦੇ ਘਰ ਦੀ ਚਾਰਦੀਵਾਰੀ ਕੋਲ ਫਟੇ ਹੋਏ ਦਸਤਾਵੇਜ਼ਾਂ ਦੇ ਇਕ ਬੰਡਲ ਮਿਲਿਆ ਹੈ, ਜਿਸ ਨੇ ਈ. ਡੀ. ਨੂੰ ਵੀ ਹੈਰਾਨ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ ਨੇ ਬਦਲੀ ਰਣਨੀਤੀ, 2027 ਦੀਆਂ ਚੋਣਾਂ 'ਤੇ ਟਿਕੀਆਂ ਨਜ਼ਰਾਂ
NEXT STORY