ਨਵੀਂ ਦਿੱਲੀ (ਬਿਊਰੋ)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਹਾਲ ਹੀ ’ਚ ਪੰਜਾਬ ਕਾਂਗਰਸ ’ਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ ’ਚ ਦੇਸ਼ ਦੇ ਤਿੰਨ ਨਾਮਵਰ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫਤੇ ਦਿੱਲੀ ’ਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਹਵਾਲਾ ਰਾਸ਼ੀ ਨਾਲ ਜੁੜਿਆ ਹੈ ਮਾਮਲਾ
ਇਨ੍ਹਾਂ ਤਿੰਨਾਂ ਫੈਸ਼ਨ ਡਿਜ਼ਾਈਨਰਾਂ ’ਤੇ ਕਾਰਵਾਈ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਮਾਰਚ ਮਹੀਨੇ ’ਚ ਦੋਸ਼ੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਛਾਪੇਮਾਰੀ ਕੀਤੇ ਜਾਣ ਸਮੇਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਸਨ। ਖਹਿਰਾ ਹਾਲ ਹੀ ’ਚ ਮੁੜ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹਨ। ਈ. ਡੀ. ਨੇ ਦੋਸ਼ ਲਗਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੀ ਸੇਵਾ ’ਚ ਲੱਗੇ ਹੋਟਲ ਗੋਲਡਨ ਹੱਟ ਦੇ ਰਸਤੇ ’ਤੇ ਸਰਕਾਰ ਵਲੋਂ ਬੈਰੀਕੇਡਿੰਗ, ਰਣਜੀਤ ਬਾਵਾ ਨੇ ਕੀਤੀ ਅਪੀਲ
ਖਹਿਰਾ ਦਾ ਇਲਜ਼ਾਮਾਂ ਤੋਂ ਕੀਤਾ ਇਨਕਾਰ
ਹਾਲਾਂਕਿ ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਦੇ ਖ਼ਿਲਾਫ਼ ਮਾਮਲਾ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਨਾਲ ਸਬੰਧਤ ਹੈ, ਜਿਸ ’ਚ ਸੁਰੱਖਿਆ ਏਜੰਸੀਆਂ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, 2 ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿਮ ਜ਼ਬਤ ਕੀਤੇ ਗਏ ਸਨ।
ਸੂਤਰਾਂ ਨੇ ਕਿਹਾ ਕਿ ਏਜੰਸੀ ਨੂੰ ਪਤਾ ਲੱਗਾ ਕਿ ਨਕਦੀ ਸਮੇਤ ਕੁਝ ਭੁਗਤਾਨ ਕਥਿਤ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਲੈਣ-ਦੇਣ ਦੇ ਬਿਨਾਂ ਸੰਸਕਰਣਾਂ ਨੂੰ ਜਾਣਨਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਨੇ ਦੋਸ਼ ਲਗਾਇਆ ਕਿ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਤੇ ਸਹਾਇਤਾ ਕਰ ਰਿਹਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਾਲੀ-ਬਸਪਾ ਗੱਠਜੋੜ ਵਿਗਾੜ ਸਕਦਾ ਹੈ ਵਿਰੋਧੀ ਪਾਰਟੀਆਂ ਦੀ ਚੋਣ ਰਣਨੀਤੀ
NEXT STORY