ਚੰਡੀਗੜ੍ਹ (ਬਿਊਰੋ)– ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਨ ਵਾਲੇ ਸ਼ਖ਼ਸ ਦੇ ਕੰਮ ’ਚ ਸਰਕਾਰ ਵਲੋਂ ਰੁਕਾਵਟ ਪਾਈ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅੱਜ ਰਣਜੀਤ ਬਾਵਾ ਨੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਅਸਲ ’ਚ ਰਾਮ ਸਿੰਘ ਰਾਣਾ ਨਾਂ ਦਾ ਇਕ ਸ਼ਖ਼ਸ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ’ਚ ਪਾਣੀ, ਦੁੱਧ ਤੇ ਲੰਗਰ ਦੀ ਸੇਵਾ ਕਰ ਰਿਹਾ ਹੈ।
ਰਾਮ ਸਿੰਘ ਰਾਣਾ ਦਾ ਸਰਹੱਦ ’ਤੇ ਗੋਲਡਨ ਹੱਟ ਨਾਂ ਦਾ ਹੋਟਲ ਹੈ। ਉਹ ਤਿੰਨੇ ਬਾਰਡਰਾਂ ’ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ। ਉਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ’ਚ ਦੂਜਾ ਹੋਟਲ ਵੀ ਮੌਜੂਦ ਹੈ, ਜਿਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ।
ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰਕੇ ਮੰਗ ਕੀਤੀ ਕਿ ਇਸ ਰਸਤੇ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਨ੍ਹਾਂ ਦੇ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਦੇਸ਼ ਦੇ ਨਾਂ ਨੂੰ ਲੈ ਕੇ ਬੋਲੀ ਕੰਗਨਾ ਰਣੌਤ, ਕਿਹਾ– ‘ਇੰਡੀਆ’ ਗੁਲਾਮੀ ਦੀ ਪਛਾਣ, ‘ਭਾਰਤ’ ਹੋਵੇ ਦੇਸ਼ ਦਾ ਨਾਂ
ਦੱਸ ਦੇਈਏ ਕਿ ਰਣਜੀਤ ਬਾਵਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਉਥੇ ਉਸ ਦੇ ਚਾਹੁਣ ਵਾਲੇ ਪੋਸਟ ’ਤੇ ਲਗਾਤਾਰ ਕੁਮੈਂਟਸ ਕਰਕੇ ਰਾਮ ਸਿੰਘ ਰਾਣਾ ਦਾ ਸਾਥ ਦੇਣ ਦੀ ਅਪੀਲ ਵੀ ਕਰ ਰਹੇ ਹਨ।
ਰਣਜੀਤ ਬਾਵਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੀ ਐਲਬਮ ਨੂੰ ਲੈ ਕੇ ਵੀ ਚਰਚਾ ’ਚ ਹਨ। ਉਨ੍ਹਾਂ ਦੀ ਐਲਬਮ ‘ਲਾਊਡ’ ਜਲਦ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਆਸਤ 'ਚ ਵੱਡੀ ਪਾਰੀ ਖੇਡਣ ਵਾਲੇ ਰਾਜ ਬੱਬਰ ਦੀ ਵਿਵਾਦਾਂ ਭਰੀ 'ਲਵ ਸਟੋਰੀ', ਜਾਣੋ ਜ਼ਿੰਦਗੀ ਦੇ ਅਜੀਬੋ-ਗਰੀਬ ਕਿੱਸੇ
NEXT STORY