ਪਟਿਆਲਾ : ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਗਣਿਤ ਦਾ ਡਰ ਦੂਰ ਕਰਨ ਲਈ ‘ਗਣਿਤ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਲਈ ਕੋਈ ਤਾਰੀਖ਼ ਨਿਯਮਿਤ ਨਹੀਂ ਕੀਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਇਹ ਮੇਲਾ 29 ਤੋਂ 30 ਜੁਲਾਈ ਤੱਕ ਕਿਸੇ ਇੱਕ ਦਿਨ ਲਗਾਇਆ ਜਾਵੇਗਾ। ਇਸ ਮੇਲੇ ਵਿੱਚ ਵਿਦਿਆਰਥੀ ਨੂੰ ਆਪਣੇ ਗਣਿਤ ਦੇ ਮਾਡਲ ਅਤੇ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ 25 ਤੋਂ 28 ਜੁਲਾਈ ਤੱਕ ਸਾਰੇ ਸਕੂਲਾਂ ਵਿੱਚ ਕੁੱਲ 4 ਦਿਨ ਗਣਿਤ ਮੇਲੇ ਦੀ ਵਰਕਸ਼ਾਪ ਕਰਵਾਈ ਜਾਵੇਗੀ।ਜਿਸ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਮਾਡਲ ਅਤੇ ਗਤੀਵਿਧੀ ਲਈ ਤਿਆਰ ਕਰਨਗੇ। ਮੇਲੇ ਵਿੱਚ 6ਵੀਂ ਤੋਂ 10ਵੀਂ ਤੱਕ ਦੇ ਹਰ ਵਿਦਿਆਰਥੀ ਦਾ ਹਿੱਸਾ ਲੈਣਾ ਜ਼ਰੂਰੀ ਹੈ। ਇਹ ਮੇਲਾ ਸਕੂਲ ਪੱਧਰ ਤੱਕ ਹੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ- ਫਿਰੋਜ਼ਪੁਰ ਪੁਲਸ ਦੀ ਵੱਡੀ ਸਫ਼ਲਤਾ, 1 ਕਰੋੜ ਤੋਂ ਵਧੇਰੇ ਦੀ ਹੈਰੋਇਨ ਸਮੇਤ 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਵਿਦਿਆਰਥੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਸੂਬੇ ਦੇ ਸਾਰੇ 6 ਹਜ਼ਾਰ 336 ਸਕੂਲਾਂ (ਮਿਡਲ, ਹਾਈ ਅਤੇ ਲੀਡ ਸਕੂਲਾਂ) ਨੂੰ ਕਰੀਬ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਡਾਇਰੈਕਟਰ ਐੱਸ.ਸੀ.ਈ.ਆਰ.ਟੀ ਨੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਇਸ ਗਣਿਤ ਮੇਲੇ ਵਿੱਚ ਮਾਡਲ ਜਾਂ ਕਿਰਿਆਵਾਂ ਤਿਆਰ ਕਰਨ ਲਈ ਅਧਿਆਪਕ ਵਿਦਿਆਰਥੀਆਂ ਨੂੰ ਘਰ ਵਿੱਚ ਪਏ ਡੱਬੇ, ਪੁਰਾਣੀ ਉੱਨ, ਬਟਨ, ਮਣਕੇ, ਕੈਂਚੀ, ਚਾਰਟ ਆਦਿ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਪ੍ਰੀ-ਮੇਲੇ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਅਤੇ ਨੋਟ ਕਰਨ ਦੀ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਪਾਠ ਪੁਸਤਕ ਨਾਲ ਜੋੜਨਗੇ। ਇਸ ਮੇਲੇ ਲਈ ਵਿਦਿਆਰਥੀ ਜੋ ਮਾਡਲ ਤਿਆਰ ਕਰੇਗਾ, ਉਸ ਦੀ ਵਿਆਖਿਆ ਵੀ ਵਿਦਿਆਰਥੀਆਂ ਵੱਲੋਂ ਹੀ ਤਿਆਰ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਜੀਲੈਂਸ ਨੇ PSPCL ਦਾ ਮੁਲਾਜ਼ਮ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
NEXT STORY