ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਹਾਲ ਹੀ 'ਚ ਸ਼ੁਰੂ ਕੀਤੀ ਗਈ ਪੰਜਾਬ ਸਰਕਾਰ ਵੱਲੋਂ 'ਸਿੱਖਿਆ ਕ੍ਰਾਂਤੀ' ਯੋਜਨਾ ਤਹਿਤ ਸਕੂਲਾਂ 'ਚ ਪਖ਼ਾਨਿਆਂ ਦੀ ਮੁਰੰਮਤ ਵਰਗੇ ਛੋਟੇ ਕੰਮਾਂ ਲਈ ਵੀ ਉਦਘਾਟਨੀ ਪੱਥਰ ਲਗਾਉਣ ਦੇ ਫ਼ੈਸਲੇ ਨੂੰ ਵਿਰੋਧੀ ਧਿਰਾਂ ਨੇ ਜੰਮ ਕੇ ਕੋਸਿਆ। ਉਥੇ ਹੀ ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਰੋਧੀ ਧਿਰਾਂ ਨੂੰ ਕਰਾਰ ਜਵਾਬ ਦਿੱਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕਾਂਗਰਸ, ਅਕਾਲੀ ਅਤੇ ਭਾਜਪਾ ਸਰਕਾਰਾਂ ਸਕੂਲਾਂ ਵਿਚ ਪਖ਼ਾਨੇ ਨਹੀਂ ਬਣਾ ਸਕੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਜ਼ਰਾ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
ਹਰਜੋਤ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ 3 ਹਜ਼ਾਰ ਤੋਂ ਵੱਧ ਸਕੂਲਾਂ ਵਿਚ ਬਾਥਰੂਮ ਨਹੀਂ ਸਨ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀਆਂ ਨੇਮ ਪਲੇਟਾਂ ਵੇਖ ਕੇ ਸ਼ਰਮ ਮਹਿਸੂਸ ਕਰ ਰਹੇ ਹਨ, ਜਦੋਂ ਸਾਡੀਆਂ ਕੁੜੀਆਂ ਨੂੰ ਖੁੱਲ੍ਹੇ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਉਨ੍ਹਾਂ ਦੀ ਸ਼ਰਮ ਕਿੱਥੇ ਸੀ? ਜਦੋਂ ਕੁੜੀਆਂ ਨੂੰ ਸਾਫ਼-ਸੁਥਰੇ ਬਾਥਰੂਮਾਂ ਦੀ ਘਾਟ ਕਾਰਨ ਸਕੂਲ ਛੱਡਣਾ ਪਿਆ ਤਾਂ ਉਨ੍ਹਾਂ ਦੀ ਸ਼ਰਮ ਕਿੱਥੇ ਸੀ?
ਇਹ ਵੀ ਪੜ੍ਹੋ: ਪੰਜਾਬ ਦੀ ਇਸ ਸਿਵਲ ਸਰਜਨ 'ਤੇ ਡਿੱਗੀ ਗਾਜ, ਹੋਈ ਮੁਅੱਤਲ, ਵਜ੍ਹਾ ਕਰੇਗੀ ਹੈਰਾਨ
ਉਨ੍ਹਾਂ ਕਿਹਾ ਕਿ ਕਾਂਗਰਸ ਭਾਜਪਾ ਵਾਲਿਆਂ ਦੇ ਬੱਚੇ ਜਿਹੜੇ ਸਕੂਲਾਂ ਵਿਚ ਪੜ੍ਹਦੇ ਹਨ, ਉਥੋਂ ਦੇ ਬਾਥਰੂਮਾਂ ਵਿਚ ਵੀ ਏ. ਸੀ. ਲੱਗੇ ਹੋਏ ਹਨ। ਇਨ੍ਹਾਂ ਸਾਰਿਆਂ ਨੇ ਹੀ ਪੰਜਾਬ ਦੇ ਗ਼ਰੀਬਾਂ ਦਾ ਹੱਕ ਮਾਰਿਆ ਹੈ ਅਤੇ ਅੱਜ ਫਿਰ ਤੋਂ ਇਹ ਗ਼ਰੀਬਾਂ ਦਾ ਮਜ਼ਾਕ ਉਡਾ ਰਹੇ ਹਨ। ਉਹ ਇਸ ਨੇਮ ਪਲੇਟ ਤੋਂ ਇਸ ਕਰਕੇ ਈਰਖਾ ਕਰਦੇ ਹਨ ਕਿਉਂਕਿ ਜੋ ਕੰਮ ਉਹ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਅਸੀਂ ਕਰਕੇ ਵਿਖਾਇਆ। ਇਨ੍ਹਾਂ ਨੇ ਗ਼ਰੀਬਾਂ ਦੇ ਹੱਕ ਹੜੱਪ ਲਏ ਅਤੇ ਵੱਡੇ-ਵੱਡੇ ਫਾਰਮ ਹਾਊਸ ਅਤੇ ਮਹਿਲ ਬਣਾਏ, ਅਸੀਂ ਪੰਜਾਬ ਦੀਆਂ ਧੀਆਂ ਨੂੰ ਸਾਦੇ ਅਤੇ ਸਾਫ਼ ਬਾਥਰੂਮ ਦਿੱਤੇ। ਇਹ ਕੋਈ ਨੇਮ ਪਲੇਟ ਨਹੀਂ ਹੈ, ਇਹ ਯਾਦਗਾਰ ਹੈ, ਪੰਜਾਬ ਵਿੱਚ ਕਾਂਗਰਸ ਅਕਾਲੀ ਅਤੇ ਭਾਜਪਾ ਦੀ ਨਾਕਾਮੀ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਸਰਕਾਰ ਦੀ ਵੱਡੀ ਨਾਕਾਮੀ, 18 ਘੰਟੇ ਭੁੱਖੇ-ਪਿਆਸੇ ਬੈਠੇ ਸ਼ਰਧਾਲੂਆਂ ਦੀ ਨਹੀਂ ਲਈ ਸਾਰ
NEXT STORY