ਲੁਧਿਆਣਾ (ਵਿੱਕੀ)- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 19 ਜੂਨ ਨੂੰ ਸਿੱਖਿਆ ਵਿਭਾਗ ’ਚ ਖਾਲੀ ਅਹੁਦਿਆਂ ਦੀ ਸਥਿਤੀ ਅਤੇ ਤਰੱਕੀਆਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਵੱਲੋਂ ਮੀਟਿੰਗ ਬੁਲਾਈ ਗਈ ਹੈ, ਜਿਸ ’ਚ ਜ਼ਿਲ੍ਹਾਵਾਰ ਅਤੇ ਵਿਸ਼ੇਵਾਰ ਮਾਸਟਰ ਕੇਡਰ, ਲੈਕਚਰਰ, ਪ੍ਰਿੰਸੀਪਲ ਅਤੇ ਬੀ.ਪੀ.ਈ.ਓ. (ਬਲਾਕ ਪ੍ਰਾਇਮਰੀ ਐਜੁਕੇਸ਼ਨ ਅਫਸਰ) ਦੇ ਖਾਲੀ ਅਹੁਦਿਆਂ ਦਾ ਵਿਸਥਾਰ ਨਾਲ ਵੇਰਵਾ ਪੇਸ਼ ਕੀਤਾ ਜਾਵੇਗਾ। ਸਿੱਖਿਆ ਮੰਤਰੀ ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਆਗਾਮੀ ਯੋਜਨਾਵਾਂ ਅਤੇ ਰਣਨੀਤੀਆਂ ’ਤੇ ਵਿਚਾਰ ਕਰਨਗੇ, ਤਾਂ ਕਿ ਸਿੱਖਿਆ ਵਿਭਾਗ ’ਚ ਮੁਲਾਜ਼ਮਾਂ ਦੀ ਕਮੀ ਪੂਰੀ ਕੀਤੀ ਜਾ ਸਕੇ ਅਤੇ ਸਿੱਖਿਆ ਦਾ ਪੱਤਰ ਸੁਧਾਰਿਆ ਜਾ ਸਕੇ।
ਇਸ ਤੋਂ ਇਲਾਵਾ ਬੈਠਕ ’ਚ ਮਾਸਟਰ ਕੇਡਰ, ਲੈਕਚਰਰ, ਪ੍ਰਿੰਸੀਪਲ ਅਤੇ ਬੀ.ਪੀ.ਈ.ਓ. ਦੇ ਅਹੁਦਿਆਂ ਨੂੰ ਪ੍ਰਮੋਸ਼ਨ ਰਾਹੀਂ ਭਰਨ ਦੀ ਪ੍ਰਕਿਰਿਆ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਤਰੱਕੀ ਪ੍ਰਕਿਰਿਆ ਸੁਚਾਰੂ ਅਤੇ ਨਿਰਪੱਖ ਤਰੀਕੇ ਨਾਲ ਹੋਵੇ, ਤਾਂ ਕਿ ਯੋਗ ਉਮੀਦਵਾਰਾਂ ਨੂੰ ਉਸ ਦੀ ਮਿਹਨਤ ਦਾ ਸਹੀ ਫਲ ਮਿਲ ਸਕੇ ਅਤੇ ਵਿਭਾਗ ਦੀ ਕਾਰਜ ਸਮਰੱਥਾ ’ਚ ਵਾਧਾ ਹੋ ਸਕੇ।
ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!
ਜਾਣਕਾਰੀ ਮੁਤਾਬਕ ਪ੍ਰਾਇਮਰੀ ਵਿੰਗ ਦੀ ਜ਼ਿਲ੍ਹਾ ਪੱਧਰੀ ਈ.ਟੀ.ਈ. (ਐਲੀਮੈਂਟਰੀ ਟ੍ਰੇਨਿੰਗ ਟੀਚਰ), ਐੱਚ.ਟੀ. (ਹੈੱਡ ਟੀਚਰ) ਅਤੇ ਸੀ.ਐੱਚ.ਟੀ. (ਸੈਂਟਰ ਹੈੱਡ ਟੀਚਰ) ਅਹੁਦਿਆਂ ਦੀ ਪ੍ਰਮੋਸ਼ਨ ਦਾ ਕੰਮ 25 ਜੂਨ ਤੱਕ ਪੂਰਾ ਕਰ ਲਿਆ ਜਾਣਾ ਹੈ। ਇਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਜੇਕਰ ਕਿਸੇ ਜ਼ਿਲ੍ਹੇ ’ਚ ਇਹ ਪ੍ਰਮੋਸ਼ਨ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਨਹੀਂ ਹੁੰਦੀ ਤਾਂ ਸਬੰਧਤ ਜ਼ਿਲੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਅਤੇ ਹੈੱਡ ਆਫਿਸ ਵੱਲੋਂ ਨਿਯੁਕਤ ਨੋਡਲ ਅਹੁਦੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਦੱਸਿਆ ਗਿਆ ਹੈ ਕਿ ਬੈਠਕ ਦੌਰਾਨ ਪੀ.ਟੀ.ਆਈ. 2000 ਦੀ ਭਰਤੀ ਦੇ ਸਬੰਧ ’ਚ ਚੱਲ ਰਹੀ ਪ੍ਰਕਿਰਿਆ ਦੀ ਸਮੱਗਰ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਮੰਤਰੀ ਭਰਤੀ ਪ੍ਰਕਿਰਿਆ ਦੀ ਪ੍ਰਮੋਸ਼ਨ ਅਤੇ ਉਸ ’ਚ ਆਉਣ ਵਾਲੀਆਂ ਚੁਣੌਤੀਆਂ ’ਤੇ ਚਰਚਾ ਕਰਨਗੇ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅੜਚਨ ਦੂਰ ਕੀਤੀ ਜਾ ਸਕੇ ਅਤੇ ਭਰਤੀ ਪ੍ਰਕਿਰਿਆ ਨੂੰ ਸਫਲਤਾ ਨਾਲ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ- PM ਮੋਦੀ ਨੇ ਜੀ-7 ਸਿਖਰ ਸੰਮੇਲਨ ਦੌਰਾਨ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਗਰਮਜੋਸ਼ੀ ਨਾਲ ਲਾਇਆ ਗਲੇ
ਇਸ ਮਹੱਤਵਪੂਰਨ ਬੈਠਕ ’ਚ ਸੈਕਟਰ ਸਕੂਲ ਸਿੱਖਿਆ, ਵਿਸ਼ੇਸ਼ ਸੈਕਟਰੀ ਸਕੂਲ ਸਿੱਖਿਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ), ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਅਤੇ ਸਬੰਧਤ ਸਹਾਇਕ ਡਾਇਰੈਕਟਰ/ਅਧਿਕਾਰੀ ਹਿੱਸਾ ਲੈਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਿਸ਼ਾਨਾ ਸਿੱਖਿਆ ਪ੍ਰਣਾਲੀ ਨੂੰ ਜ਼ਿਆਦਾ ਅਸਰਦਾਰ, ਪਾਰਦਰਸ਼ੀ ਅਤੇ ਸੁਚਾਰੂ ਬਣਾਉਣਾ ਹੈ।
ਇਸ ਬੈਠਕ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਖਿਆ ਵਿਭਾਗ ’ਚ ਮੌਜੂਦਾ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਕੁਆਲਟੀ ਭਰਪੂਰ ਸਿੱਖਿਆ ਦੇਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਗਗਨ ਮਾਨ ਦੇ ਹੱਥਾਂ ਨੂੰ ਲੱਗੀ ਸ਼ਗਨਾਂ ਦੀ ਮਹਿੰਦੀ, ਭਲਕੇ ਹੋਣਗੀਆਂ ਲਾਵਾਂ
NEXT STORY