ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਸਰਕਾਰ ਵੱਲੋਂ ਸਾਲ 1999 ਬੈਚ ਦੇ ਆਈ. ਏ. ਐੱਸ. ਅਫ਼ਸਰ ਅਜੋਏ ਸ਼ਰਮਾ ਨੂੰ ਸਕੂਲ ਸਿੱਖਿਆ ਵਿਭਾਗ ਦਾ ਨਵਾਂ ਸਕੱਤਰ ਲਗਾਇਆ ਹੈ। ਇਸ ਦੇ ਨਾਲ ਹੀ ਅਜੋਏ ਸ਼ਰਮਾ ਨੂੰ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਸਕੱਤਰ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਚੰਨੀ-ਸਿੱਧੂ ਵਿਚਾਲੇ ਫਿਲਹਾਲ ਯੁੱਧ ਵਿਰਾਮ, ਅੰਦਰਖ਼ਾਤੇ ਦਬਦਬੇ ਦੀ ਜੰਗ ਜਾਰੀ
ਦੂਜੇ ਪਾਸੇ ਕ੍ਰਿਸ਼ਨ ਕੁਮਾਰ ਨੂੰ ਹਾਇਰ ਐਜੂਕੇਸ਼ਨ ਐਂਡ ਲੈਂਗੂਏਜਿਜ਼ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਐੱਨ. ਆਰ. ਆਈ. ਮਾਮਲਿਆਂ ਦੇ ਸਕੱਤਰ ਦਾ ਵਧੀਕ ਚਾਰਜ ਦਿੱਤਾ ਗਿਆ ਹੈ। ਕ੍ਰਿਸ਼ਨ ਕੁਮਾਰ ਨਾਲ ਹੀ ਪੰਜਾਬ ਇਨਫ੍ਰਾਸਟ੍ਰੱਕਚਰ ਡਿਵੈਲਪਮੈਂਟ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਦਾ ਕਾਰਜਭਾਰ ਵੀ ਸੰਭਾਲਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 24 ਆਈ. ਏ. ਐੱਸ ਤੇ 12 ਪੀ. ਸੀ. ਐੱਸ ਅਧਿਕਾਰੀਆਂ ਦੇ ਤਬਾਦਲੇ
ਜ਼ਿਕਰਯੋਗ ਹੈ ਕਿ ਕਾਫ਼ੀ ਮਿਹਨਤੀ, ਸਖ਼ਤ ਪਰ ਵਿਵਾਦਿਤ ਰਹੇ ਅਫ਼ਸਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਤਬਦੀਲੀਆਂ ਕੀਤੀਆਂ, ਜਿਨ੍ਹਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ ਪਰ ਅਧਿਆਪਕਾਂ ਵਿੱਚ ਕ੍ਰਿਸ਼ਨ ਕੁਮਾਰ ਦੇ ਨਾਂ ਨਾਲ ਹੀ ਕੰਬਣੀ ਛਿੜ ਜਾਂਦੀ ਰਹੀ ਹੈ ਕਿਉਂਕਿ ਉਹ ਬਹੁਤ ਹੀ ਸਖ਼ਤ ਅਫ਼ਸਰ ਵੱਜੋਂ ਜਾਣੇ ਜਾਂਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 24 ਆਈ. ਏ. ਐੱਸ ਤੇ 12 ਪੀ. ਸੀ. ਐੱਸ ਅਧਿਕਾਰੀਆਂ ਦੇ ਤਬਾਦਲੇ
NEXT STORY