ਅੰਮ੍ਰਿਤਸਰ, (ਦਲਜੀਤ)- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਢਿੱਲੇ ਪ੍ਰਬੰਧਾਂ ਵਾਲੇ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ 6 ਮਹੀਨਿਅਾਂ ’ਚ ਸਕੂਲਾਂ ਵਿਚ ਪਾਈਅਾਂ ਗਈਅਾਂ ਖਾਮੀਆਂ ਸੁਧਾਰ ਲਓ, ਨਹੀਂ ਤਾਂ ਸਬੰਧਤ ਸਕੂਲ ਮੁਖੀ ਵਿਭਾਗੀ ਕਾਰਵਾਈ ਲਈ ਤਿਆਰ ਹੋ ਜਾਣ। ਸਿੱਖਿਆ ਸੁਧਾਰ ਕਮੇਟੀ ਵੱਲੋਂ ਬੀਤੇ ਦਿਨੀਂ ਜ਼ਿਲੇ ਦੇ 5 ਸਕੂਲਾਂ ਵਿਚ ਅਚਨਚੇਤ ਚੈਕਿੰਗ ਦੌਰਾਨ ਵੱਡੇ ਪੱਧਰ ’ਤੇ ਖਾਮੀਆਂ ਪਾਈਅਾਂ ਗਈਅਾਂ ਸਨ, ਜਿਸ ਤੋਂ ਬਾਅਦ ਵਿਭਾਗ ਦੇ ਸਕੱਤਰ ਵੱਲੋਂ ਸਬੰਧਤ ਸਕੂਲ ਦੇ ਮੁਖੀਅਾਂ ਨੂੰ ਚੰਡੀਗਡ਼੍ਹ ਤਲਬ ਕੀਤਾ ਗਿਆ ਸੀ।
®ਜਾਣਕਾਰੀ ਅਨੁਸਾਰ ਸਿੱਖਿਆ ਸੁਧਾਰ ਕਮੇਟੀ ਦੀ ਇੰਚਾਰਜ ਸੁਦੀਪ ਕੌਰ ਨੇ ਵਿਭਾਗ ਨੂੰ ਭੇਜੀ ਰਿਪੋਰਟ ਵਿਚ ਦੱਸਿਆ ਸੀ ਕਿ ਜ਼ਿਲੇ ਦੇ ਢਿੱਲੇ ਪ੍ਰਬੰਧ ਵਾਲੇ ਸਕੂਲਾਂ ’ਚ ਨਿਰੀਖਣ ਦੌਰਾਨ ਪਾਇਆ ਗਿਆ ਕਿ ਭਗਤਾਂਵਾਲਾ ਸਰਕਾਰੀ ਹਾਈ ਸਕੂਲ ਵਿਚ ਬੱਚਿਆਂ ਦੀ ਸੰਖਿਆ ਘੱਟ ਸੀ। ਸਰਕਾਰੀ ਹਾਈ ਸਕੂਲ ਈਦਗਾਹ ’ਚ ਵਿਦਿਆਰਥੀਆਂ ਦੀ ਸਾਲਾਨਾ ਅਤੇ ਸੈਸ਼ਨ ਦੇ ਵਿਚਕਾਰ ਦੀ ਪ੍ਰੀਖਿਆ ਦਾ ਨਤੀਜਾ ਠੀਕ ਨਹੀਂ ਆ ਰਿਹਾ ਸੀ। ਸਰਕਾਰੀ ਹਾਈ ਸਕੂਲ ਕੋਟਲਾ ਡੂਮ ’ਚ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਦਾ ਗ੍ਰਾਫ ਕਾਫ਼ੀ ਹੇਠਾਂ ਸੀ। ਸਰਕਾਰੀ ਮਿਡਲ ਸਕੂਲ ਨੇਸ਼ਟਾ ਵਿਚ ਸਾਫ਼-ਸਫਾਈ ਦੀ ਅਣਹੋਂਦ ਸੀ। ਦੱਸਿਆ ਜਾ ਰਿਹਾ ਹੈ ਕਿ ਉਥੇ ਸਕੂਲ ਵਿਚ ਹੀ ਪਸ਼ੁੂ ਬੰਨ੍ਹੇ ਜਾਂਦੇ ਹਨ। ਸਰਕਾਰੀ ਸੀਨੀ. ਸੈਕੰ. ਸਕੂਲ ਭਿੱਟੇਵੱਡ ’ਚ ਅਨੁਸ਼ਾਸਨ ਨਹੀਂ ਸੀ। ਪ੍ਰਿੰਸੀਪਲ ਦਾ ਕਿਸੇ ’ਤੇ ਵੀ ਕਾਬੂ ਨਹੀਂ ਸੀ, ਜਿਸ ਕਾਰਨ ਸਥਿਤੀਆਂ ਖ਼ਰਾਬ ਸਨ।
ਵਿਭਾਗ ਦੇ ਸਕੱਤਰ ਨੇ ਸੁਧਾਰ ਕਮੇਟੀ ਵੱਲੋਂ ਭੇਜੀ ਰਿਪੋਰਟ ਦਾ ਨੋਟਿਸ ਲੈਂਦਿਅਾਂ ਸਕੂਲ ਮੁਖੀਅਾਂ ਨੂੰ ਚੰਡੀਗਡ਼੍ਹ ਤਲਬ ਕੀਤਾ ਸੀ ਤੇ ਸਕੂਲ ਮੁਖੀਆਂ ਨੂੰ 6 ਮਹੀਨਿਅਾਂ ਦਾ ਸਮਾਂ ਦਿੰਦਿਅਾਂ ਕਿਹਾ ਕਿ ਆਪਣੇ ਸਕੂਲਾਂ ਵਿਚ ਖਾਮੀਆਂ ਨੂੰ ਨਿਰਧਾਰਤ ਸਮੇਂ ਤੱਕ ਠੀਕ ਕਰ ਲਓ, ਨਹੀਂ ਤਾਂ ਵਿਭਾਗ ਦੀ ਕਾਰਵਾਈ ਲਈ ਤਿਆਰ ਹੋ ਜਾਓ। ਕ੍ਰਿਸ਼ਨ ਕੁਮਾਰ ਨੇ ਸਿੱਖਿਆ ਸੁਧਾਰ ਕਮੇਟੀਆਂ ਨੂੰ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸਕੂਲ ਚੈੱਕ ਕੀਤੇ ਜਾਣ ਤੇ ਉਨ੍ਹਾਂ ਦੀ ਸੰਖੇਪ ਰਿਪੋਰਟ ਤੁਰੰਤ ਵਿਭਾਗ ਨੂੰ ਭੇਜੀ ਜਾਵੇ। ਵਿਭਾਗ ਦੇ ਸਕੱਤਰ ਨੇ ਸਪੱਸ਼ਟ ਕੀਤਾ ਸੀ ਕਿ ਸਿੱਖਿਆ ਸੁਧਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜੰਗੀ ਪੱਧਰ ’ਤੇ ਕੰਮ ਕੀਤੇ ਜਾਣ।
ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 1 ਗ੍ਰਿਫਤਾਰ
NEXT STORY