ਚੰਡੀਗੜ੍ਹ (ਸੁਸ਼ੀਲ) - ਹੋਲੀ ਦੇ ਤਿਉਹਾਰ 'ਤੇ ਆਂਡੇ ਮਾਰਨ ਖਿਲਾਫ ਇਸ ਵਾਰ ਚੰਡੀਗੜ੍ਹ ਪੁਲਸ ਜ਼ਿਆਦਾ ਸਖਤ ਦਿਖ ਰਹੀ ਹੈ। ਕਿਸੇ ਨੇ ਕਿਸੇ ਨੂੰ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਸ ਆਂਡੇ ਮਾਰਨ ਵਾਲਿਆਂ ਖਿਲਾਫ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਏਗੀ। ਆਂਡੇ ਮਾਰਨ ਵਾਲਿਆਂ ਨੂੰ ਫੜਨ ਲਈ ਉੱਚ ਅਫਸਰਾਂ ਨੇ ਡਿਊਟੀ 'ਤੇ ਮੌਜੂਦ ਰਹਿਣ ਵਾਲੇ ਪੁਲਸ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਗੇੜੀ ਰੂਟ, ਸੁਖਨਾ ਲੇਕ, ਕਾਲਜਾਂ ਤੇ ਪੀ. ਯੂ. 'ਚ ਸਖਤ ਨਿਗਰਾਨੀ ਰਹੇਗੀ।
ਹੋਲੀ ਦੇ ਤਿਉਹਾਰ ਮੌਕੇ ਪੂਰੇ ਸ਼ਹਿਰ 'ਚ 900 ਪੁਲਸ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਖਰੂਦ ਮਚਾਉਣ ਵਾਲਿਆਂ ਨੂੰ ਫੜਨ ਲਈ ਟ੍ਰੈਫਿਕ ਪੁਲਸ ਸੈਕਟਰਾਂ ਤੇ ਮਾਰਕੀਟਾਂ ਦੇ ਬਾਹਰ ਨਾਕੇ ਲਾਏਗੀ। ਉਥੇ ਹੀ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਾਦੇ ਕੱਪੜਿਆਂ 'ਚ ਮਹਿਲਾ ਪੁਲਸ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
100 ਨੰਬਰ ਨਾ ਮਿਲਿਆ ਤਾਂ ਇਨ੍ਹਾਂ ਨੰਬਰਾਂ 'ਤੇ ਪੁਲਸ ਨਾਲ ਕਰੋ ਸੰਪਰਕ
ਹੋਲੀ ਦੇ ਤਿਉਹਾਰ ਮੌਕੇ ਪੁਲਸ ਕੰਟਰੋਲ ਰੂਮ ਦੇ 100 ਨੰਬਰ ਦੇ ਗੱਲ ਨਾ ਹੋ ਸਕੇ ਤਾਂ ਸ਼ਹਿਰ ਦੇ ਲੋਕ 01722749194, 017227444100, 01722760851, 01722760891, 01722760892 ਤੇ ਮੋਬਾਇਲ ਨੰਬਰ 8283035100, 8283040100, 8283073100 'ਤੇ ਫੋਨ ਕਰ ਸਕਦੇ ਹਨ।
23 ਡੀ. ਐੱਸ. ਪੀ., 49 ਇੰਸਪੈਕਟਰ ਸੰਭਾਲਣਗੇ ਸੁਰੱਖਿਆ ਦੀ ਕਮਾਨ
ਹੋਲੀ ਦੇ ਤਿਉਹਾਰ 'ਤੇ ਸੁਰੱਖਿਆ ਦੇ ਮੱਦੇਨਜ਼ਰ 23 ਡੀ. ਐੱਸ. ਪੀ. ਸਵਰੇ ਤੋਂ ਹੀ ਚੌਕਸ ਹੋ ਜਾਣਗੇ। ਇਸ ਤੋਂ ਇਲਾਵਾ ਸ਼ਹਿਰ 'ਚ 49 ਇੰਸਪੈਕਟਰਾਂ ਨੂੰ ਵੱਖ-ਵੱਖ ਇਲਾਕਿਆਂ 'ਚ ਤਾਇਨਾਤ ਕੀਤਾ ਗਿਆ ਹੈ। ਸਾਰੇ ਇੰਸਪੈਕਟਰ ਆਪਣੇ ਏਰੀਏ 'ਚ ਪੁਲਸ ਟੀਮ ਸਮੇਤ ਲਗਾਤਾਰ ਗਸ਼ਤ ਕਰਨਗੇ ਤੇ ਹਰ ਤਰ੍ਹਾਂ ਦੀ ਗਤੀਵਿਧੀ ਬਾਰੇ ਆਪਣੇ ਇੰਚਾਰਜ ਡੀ. ਐੱਸ. ਪੀ. ਨੂੰ ਸੂਚਨਾ ਦੇਣਗੇ। ਇਸ ਦੌਰਾਨ ਸ਼ਹਿਰ ਦੀਆਂ ਸਾਰੀਆਂ ਕਾਲੋਨੀਆਂ 'ਚ ਵਿਸ਼ੇਸ਼ ਤੌਰ 'ਤੇ ਭਾਰੀ ਪੁਲਸ ਫੋਰਸ ਤਾਇਨਾਤੀ ਕੀਤੀ ਗਈ ਹੈ।
ਸਾਦੇ ਕੱਪੜਿਆਂ 'ਚ ਤਾਇਨਾਤ ਰਹੇਗੀ ਮਹਿਲਾ ਪੁਲਸ
ਇਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ 'ਤੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਮਹਿਲਾ ਪੁਲਸ ਕਰਮਚਾਰੀਆਂ ਨੂੰ ਸਾਦੇ ਕੱਪੜਿਆਂ 'ਚ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਹੋਲੀ ਦੇ ਤਿਉਹਾਰ ਦੀ ਆੜ 'ਚ ਔਰਤਾਂ ਦੇ ਨਾਲ ਮਨਚਲੇ ਕੋਈ ਗਲਤ ਹਰਕਤ ਨਾ ਕਰ ਸਕਣ। ਇਸ ਤੋਂ ਇਲਾਵਾ ਔਰਤਾਂ ਤੇ ਲੜਕੀਆਂ 'ਤੇ ਆਂਡੇ ਸੁੱਟਣ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਸਵੇਰੇ ਤੋਂ ਸ਼ਾਮ ਤਕ ਜਾਰੀ ਰਹਿਣਗੇ ਟ੍ਰੈਫਿਕ ਪੁਲਸ ਦੇ ਵਿਸ਼ੇਸ਼ ਨਾਕੇ
ਹੋਲੀ ਮੌਕੇ ਕਿਸੇ ਵੀ ਤਰ੍ਹਾਂ ਦੇ ਜਾਨਲੇਵਾ ਸੜਕ ਹਾਦਸਿਆਂ ਨੂੰ ਧਿਆਨ 'ਚ ਰੱਖਦਿਆਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਹੀ ਸ਼ਹਿਰ ਦੇ ਸਾਰੇ ਮੇਨ ਮਾਰਗਾਂ 'ਤੇ ਟ੍ਰੈਫਿਕ ਪੁਲਸ ਵਲੋਂ ਡ੍ਰੰਕਨ ਡਰਾਈਵ ਦੇ ਵਿਸ਼ੇਸ਼ ਨਾਕੇ ਲਾਏ ਜਾਣਗੇ। ਇਸ ਤਿਉਹਾਰ ਦੀ ਆੜ 'ਚ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਵਾਇਲੇਸ਼ਨ ਨੂੰ ਪੁਲਸ ਬਰਦਾਸ਼ਤ ਨਹੀਂ ਕਰੇਗੀ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਵਾਹਨਾਂ ਨੂੰ ਜ਼ਬਤ ਕਰ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਇਸ ਤਰ੍ਹਾਂ ਪੁਲਸ ਹੋਲੀ ਦੇ ਤਿਉਹਾਰ ਮੌਕੇ ਸੁਰੱਖਿਆ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ।
ਜੁਆਇੰਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਨੇ ਦਿੱਤਾ ਧਰਨਾ
NEXT STORY