ਚੰਡੀਗੜ੍ਹ (ਮਨਮੋਹਨ) : ਪੂਰੇ ਦੇਸ਼ ਸਮੇਤ ਅੱਜ ਚੰਡੀਗੜ੍ਹ 'ਚ ਵੀ 'ਈਦ ਉਲ ਫਿਤਰ' ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਅਮਨ ਅਤੇ ਸ਼ਾਂਤੀ ਦਾ ਪੈਗਾਮ ਦੇਣ ਵਾਲਾ ਤਿਉਹਾਰ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਇਕ ਮਹੀਨੇ ਤੱਕ ਰੋਜ਼ੇ ਰੱਖਦੇ ਹਨ ਅਤੇ ਅੱਜ ਦੇ ਦਿਨ ਰੋਜ਼ਾ ਖਤਮ ਹੋਣ 'ਤੇ ਖੁਦਾ ਦਾ ਸ਼ੁਕਰ ਅਦਾ ਕਰਦੇ ਹਨ, ਇਕ-ਦੂਜੇ ਨੂੰ ਗਲੇ ਮਿਲਦੇ ਹਨ ਅਤੇ ਪੁਰਾਣੇ ਗਿਲੇ-ਸ਼ਿਕਵੇ ਦੂਰ ਕਰਕੇ ਇਕ ਨਵੀਂ ਰਾਹ 'ਤੇ ਚੱਲਣ ਦਾ ਪ੍ਰਣ ਲੈਂਦੇ ਹਨ।
ਈਦ ਮੌਕੇ ਸੈਕਟਰ-20 ਦੀ ਜਾਮਾ ਮਸਜਿਦ 'ਚ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਹਜ਼ਾਰਾਂ ਮੁਸਲਮਾਨ ਭਰਾਵਾਂ ਨੇ ਇਸ 'ਚ ਸ਼ਿਰੱਕਤ ਕੀਤੀ ਅਤੇ ਅੱਲਾ ਤੋਂ ਅਮਨ ਅਤੇ ਸ਼ਾਂਤੀ ਮੰਗੀ। ਜਾਮਾ ਮਸਜਿਦ ਦੇ ਮੌਲਾਨਾ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ 'ਚ ਸਾਲ 'ਚ 2 ਵਾਰ ਈਦ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਈਦ ਨੂੰ 'ਈਦ ਉਲ ਫਿਤਰ' ਕਿਹਾ ਜਾਂਦਾ ਹੈ, ਜਦੋਂ ਕਿ ਦੂਜੀ ਈਦ ਨੂੰ 'ਬਕਰੀਦ' ਕਹਿੰਦੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਧਰਮਾਂ 'ਚ ਵਰਤ ਰੱਖਣ ਦਾ ਰਿਵਾਜ਼ ਹੈ ਅਤੇ ਹਿੰਦੂ ਅਤੇ ਈਸਾਈ ਧਰਮ 'ਚ ਵਰਤ ਦੀ ਅਹਿਮੀਅਤ ਨੂੰ ਮੰਨਿਆ ਗਿਆ ਹੈ। ਇਹ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ ਅਤੇ ਭਾਰਤ 'ਚ ਸਾਰੇ ਧਰਮ ਇਸ ਤਿਉਹਾਰ ਨੂੰ ਮਿਲ-ਜੁਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਨ ਅਤੇ ਖੁਦ ਨੂੰ ਇਹੀ ਮੰਗਦੇ ਹਨ ਕਿ ਆਉਣ ਵਾਲਾ ਸਮਾਂ ਸੁੱਖ ਅਤੇ ਸ਼ਾਂਤੀ ਲੈ ਕੇ ਆਵੇ।
ਸਰਕਾਰੀ ਹਦਾਇਤਾਂ ਦੇ ਉਲਟ ਕਿਸਾਨ ਨੇ ਲਗਾਇਆ ਝੋਨਾ, ਖੇਤੀਬਾੜੀ ਮਹਿਕਮੇ ਨੇ ਵਹਾਇਆ
NEXT STORY