ਲੁਧਿਆਣਾ (ਤਰੁਣ)- ਵੱਡੇ ਭਰਾ ਨੇ ਛੋਟੇ ਸਕੇ ਭਰਾ ਨੂੰ ਗੁੰਮਰਾਹ ਕਰ ਕੇ ਮਕਾਨ ਦੀ ਰਜਿਸਟਰੀ ਬੈਂਕ ’ਚ ਗਹਿਣੇ ਰੱਖਵਾ ਕੇ ਇਕ ਕਰੋੜ ਤੋਂ ਵੱਧ ਦੀ ਠੱਗੀ ਕਰ ਲਈ। ਇਸ ਠੱਗੀ ’ਚ ਮੁਲਜ਼ਮ ਦੀ ਪਤਨੀ ਅਤੇ ਉਸ ਦਾ ਇਕ ਦੋਸਤ ਵੀ ਸ਼ਾਮਲ ਹੈ। ਪੁਲਸ ਡਿਪਾਰਟਮੈਂਟ ਦੀ ਲੰਬੀ ਜਾਂਚ-ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰ.5 ਦੀ ਪੁਲਸ ਨੇ ਪੀੜਤ ਜਸਵੀਰ ਸਿੰਘ ਨਿਵਾਸੀ ਦਾਣਾ ਮੰਡੀ, ਜਲੰਧਰ ਬਾਈਪਾਸ ਦੇ ਬਿਆਨ ’ਤੇ ਮੁਲਜ਼ਮ ਵੱਡੇ ਭਰਾ ਜਸਬਿੰਦਰਪਾਲ ਸਿੰਘ, ਉਸ ਦੀ ਪਤਨੀ ਹਰਪ੍ਰੀਤ ਕੌਰ ਨਿਵਾਸੀ ਭਾਰਤੀ ਕਾਲੋਨੀ ਅਤੇ ਦਵਿੰਦਰ ਸਿੰਘ ਖਿਲਾਫ ਧੋਖਾਦੇਹੀ, ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਸਮੱਸਿਆ ਲੈ ਕੇ PM ਮੋਦੀ ਦੇ ਦਫ਼ਤਰ ਜਾ ਪੁੱਜੇ MP ਸੁਸ਼ੀਲ ਰਿੰਕੂ, ਰੱਖੀ ਇਹ ਮੰਗ
ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਦਾਣਾ ਮੰਡੀ ਕੋਲ ਮਕਾਨ ਹੈ। 2013 ’ਚ ਉਸ ਦੇ ਵੱਡੇ ਭਰਾ ਨੇ ਧੋਖੇ ਨਾਲ ਉਸ ਦੇ ਮਕਾਨ ਦੀ ਰਜਿਸਟਰੀ ਬੈਂਕ ’ਚ ਗਹਿਣੇ ਰੱਖਵਾ ਦਿੱਤੀ। ਉਸ ਦੇ ਭਰਾ ਨੇ ਸਾਜ਼ਿਸ਼ ਰਚ ਕੇ ਬੈਂਕ ’ਚ ਲਿਜਾ ਕੇ ਉਸ ਦੇ ਦਸਤਖਤ ਵੀ ਕਰਵਾਏ। ਕਈ ਵਾਰ ਉਸ ਨੇ ਭਰਾ ਤੋਂ ਬੈਂਕ ’ਚ ਰੱਖੀ ਰਜਿਸਟਰੀ ਦੀ ਮੰਗ ਕੀਤੀ ਪਰ ਉਸ ਦਾ ਭਰਾ ਕੁੱਟ-ਮਾਰ ’ਤੇ ਉੱਤਰ ਆਇਆ ਅਤੇ ਰਜਿਸਟਰੀ ਨਾ ਦੇਣ ਦੀ ਗੱਲ ਕਰਨ ਲੱਗਾ। ਵੱਡੇ ਭਰਾ ਦੀ ਇਸ ਸਾਜ਼ਿਸ਼ ’ਚ ਉਸ ਦੀ ਪਤਨੀ ਅਤੇ ਦਵਿੰਦਰ ਸਿੰਘ ਨਾਮੀ ਮੁਲਜ਼ਮ ਸ਼ਾਮਲ ਹੈ, ਜਿਸ ਨੇ ਬੈਂਕ ’ਚ ਗਲਤ ਆਈ. ਡੀ. ਦੇ ਕੇ ਬੈਂਕ ਅਤੇ ਉਸ ਨਾਲ ਵੀ ਧੋਖਾਦੇਹੀ ਕੀਤੀ ਹੈ, ਜਿਸ ’ਚ ਬੈਂਕ ਦੇ ਕਥਿਤ ਮੁਲਾਜ਼ਮ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਘਰ ਵਾਪਸੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਜਦੋਂ ਉਸ ਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਰਜਿਸਟਰੀ ਦੇ ਆਧਾਰ ’ਤੇ ਉਸ ਦੇ ਵੱਡੇ ਭਰਾ ਨੇ ਪਤਨੀ ਦੀ ਫਰਮ ਦੇ ਨਾਮ ’ਤੇ ਕੁਲ 1.10 ਕਰੋੜ ਦਾ ਲੋਨ ਲਿਆ ਹੋਇਆ ਹੈ, ਜਦੋਂਕਿ ਡਿਫਾਲਟਰ ਹੋਣ ਤੋਂ ਬਾਅਦ ਬੈਂਕ ਰਿਕਵਰੀ ਵਾਲੇ ਉਸ ਦੀ ਪ੍ਰਾਪਰਟੀ ਨੂੰ ਕਬਜ਼ਾਉਣਾ ਚਾਹੁੰਦੇ ਹਨ। ਉਸ ਨੂੰ 2019 ’ਚ ਪੂਰੀ ਤਰ੍ਹਾਂ ਪਤਾ ਲੱਗਾ ਕਿ ਉਸ ਨੂੰ ਠੱਗਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SYL ਦੇ ਸਰਵੇਖਣ ਲਈ ਕੇਂਦਰੀ ਟੀਮ ਦੀ ਆਮਦ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਅਹਿਮ ਬਿਆਨ
NEXT STORY