ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਹਿਰ ਅੰਦਰ ਹੋ ਰਹੀਆਂ ਲੁੱਟਾਂ ਖੋਹਾ ਕਾਰਨ ਸ਼ਹਿਰ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਤੇ ਪੁਲਸ ਪ੍ਰਸ਼ਾਸਨ ਹੱਥ ’ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਲੁਟੇਰੇ ਬੇਖੌਫ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦਿਨ-ਦਿਹਾੜੇ ਸ਼ਹਿਰ ਦੀ ਕ੍ਰਿਸ਼ਨ ਮੰਦਿਰ ਵਾਲੀ ਗਲੀ ਵਿਚੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਵਿਅਕਤੀ ਕੋਲੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਪੀੜਤ ਰਮੇਸ਼ ਨਾਰੰਗ ਨੇ ਦੱਸਿਆ ਕਿ ਉਹ ਆਦਰਸ਼ ਨਗਰ ’ਚ ਰਹਿੰਦੇ ਹਨ ਅਤੇ ਅੱਜ ਦੁਪਹਿਰ ਸਮੇਂ ਸੀ. ਐੱਚ. ਸੀ. ਹਸਪਤਾਲ ਤੋਂ ਪੈਦਲ ਦਵਾਈ ਲੈ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਜਦ ਉਹ ਕ੍ਰਿਸ਼ਨ ਮੰਦਿਰ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦੇ ਕੁੜਤੇ ਦੀ ਉੱਪਰ ਵਾਲੀ ਜੇਬ ਵਿਚੋਂ ਮੋਬਾਇਲ ਕੱਢ ਕੇ ਲੈ ਕੇ ਫਰਾਰ ਹੋ ਗਏ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਕੁਝ ਰਾਹਗੀਰਾਂ ਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ। ਪੀੜਤ ਰਮੇਸ਼ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਸੈਮਸੰਗ ਦਾ ਫੋਨ ਖਰੀਦਿਆ ਸੀ ਜਿਸ ਦੀ ਕੀਮਤ 20 ਤੋਂ 25 ਹਾਜ਼ਰ ਰੁਪਏ ਹੈ।
ਸੰਗਰੂਰ ਦੇ ਇਸ ਪਿੰਡ 'ਚ ਬਜ਼ੁਰਗ ਔਰਤਾਂ ਸਿੱਖ ਰਹੀਆਂ ਨੇ ਪੜ੍ਹਨਾ-ਲਿਖਣਾ, ਲਗਾ ਰਹੀਆਂ ਨੇ ਕਲਾਸਾਂ
NEXT STORY