ਲੁਧਿਆਣਾ (ਪੰਕਜ)-ਹਵਸ ਵਿਚ ਅੰਨ੍ਹੇ ਹੋਏ ਵਿਅਕਤੀ ਨੇ 60 ਸਾਲਾ ਬਜ਼ੁਰਗ ਔਰਤ ਨੂੰ ਜ਼ਬਰਦਸਤੀ ਕਮਰੇ ਵਿਚ ਬੰਦ ਕਰ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਖਿਲਾਫ ਫੋਕਲ ਪੁਆਇੰਟ ਦੀ ਪੁਲਸ ਨੇ 24 ਦਿਨ ਬਾਅਦ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਹੈ। ਤਿੰਨ ਸ਼ਾਦੀਸ਼ੁਦਾ ਪੁੱਤਰਾਂ ਤੇ ਸੱਤ ਪੋਤੇ-ਪੋਤੀਆਂ ਵਾਲੀ ਪੀੜਤਾ ਨੇ ਆਪਣੇ ਨਾਲ ਵਾਪਰੀ ਦਾਸਤਾਨ ਸੁਣਾਉਂਦੇ ਦੱਸਿਆ ਕਿ ਉਹ ਮੋਗਾ ਦੀ ਰਹਿਣ ਵਾਲੀ ਹੈ ਤੇ ਸਥਾਨਕ ਨਗਰ 'ਚ ਸਥਿਤ ਵਿਹੜੇ ਵਿਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਉਸ ਦੇ ਲੜਕੇ ਤੇ ਉਹ ਸਾਈਕਲ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੇ ਹਨ। 17 ਜੁਲਾਈ ਨੂੰ ਉਹ ਛੁੱਟੀ ਕਾਰਨ ਪਰਿਵਾਰ ਸਮੇਤ ਮੋਗਾ ਗਈ ਸੀ। ਅਗਲੇ ਦਿਨ ਉਹ ਇਕੱਲੀ ਹੀ ਫੈਕਟਰੀ ਜਾਣ ਲਈ ਆਪਣੇ ਘਰ ਪਹੁੰਚੀ। ਰਾਤ 12.30 ਵਜੇ ਦੇ ਕਰੀਬ ਮੁਲਜ਼ਮ ਮਹਾਵੀਰ ਸਿੰਘ ਪੁੱਤਰ ਮੋਹਨ ਸਿੰਘ ਹੁਸ਼ਿਆਰਪੁਰ, ਜੋ ਕਿ ਨਾਲ ਵਾਲੇ ਕਮਰੇ ਵਿਚ ਰਹਿੰਦਾ ਹੈ, ਉਸ ਨੂੰ ਘੜੀਸ ਕੇ ਆਪਣੇ ਕਮਰੇ ਵਿਚ ਲੈ ਗਿਆ ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਉਸ ਨਾਲ ਜਬਰ-ਜ਼ਨਾਹ ਕੀਤਾ। ਹਵਸ ਵਿਚ ਅੰਨ੍ਹੇ ਹੋਏ ਮੁਲਜ਼ਮ ਨੇ ਰਾਤ ਭਰ ਉਸ ਨਾਲ ਆਪਣੀ ਹਵਸ ਮਿਟਾਈ ਤੇ ਸਵੇਰੇ 5 ਵਜੇ ਉਸ ਨੂੰ ਛੱਡ ਕੇ ਭੱਜ ਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੀ ਦਾਸਤਾਨ ਕਿਸੇ ਨੂੰ ਦੱਸਦੀ, ਉਸ ਦੀ ਰਿਸ਼ਤੇਦਾਰੀ ਵਿਚ ਬੱਚੇ ਦੀ ਮੌਤ ਹੋ ਗਈ, ਜਿਸ ਕਾਰਨ ਉਸ ਨੂੰ ਉਥੇ ਜਾਣਾ ਪੈ ਗਿਆ। ਵਾਪਸ ਆਉਣ 'ਤੇ ਉਸ ਨੇ ਪਰਿਵਾਰ ਨੂੰ ਆਪਣੇ ਨਾਲ ਹੋਈ ਘਟਨਾ ਸਬੰਧੀ ਜਾਣੂ ਕਰਵਾਇਆ, ਜਿਨ੍ਹਾਂ ਨੇ ਮਾਮਲਾ ਪੁਲਸ ਕੋਲ ਪਹੁੰਚਾਇਆ। ਪੀੜਤਾ ਨੇ ਦੋਸ਼ ਲਾਇਆ ਕਿ ਪੁਲਸ ਨੇ ਮੁਲਜ਼ਮ ਨੂੰ ਫੜਨ ਦੇ ਬਾਅਦ ਸ਼ਾਮ ਨੂੰ ਛੱਡ ਦਿੱਤਾ ਤੇ ਉਸ ਦਾ ਮੈਡੀਕਲ ਵੀ ਨਹੀਂ ਕਰਵਾਇਆ। ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਸਿੱਖੀ ਕੱਕਾਰ ਤੇ ਲੰਗਰ ਰਸਦ ਜੀ. ਐੱਸ. ਟੀ. ਤੋਂ ਮੁਕਤ ਹੋਵੇ : ਦਮਦਮੀ ਟਕਸਾਲ
NEXT STORY