ਹੁਸ਼ਿਆਰਪੁਰ (ਭਾਸ਼ਾ): ਹੁਸ਼ਿਆਰਪੁਰ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 60 ਸਾਲਾ ਬਜ਼ੁਰਗ ਨੇ 15 ਸਾਲਾ ਨਾਬਾਲਿਗਾ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਉਕਤ ਵਿਅਕਤੀ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹੋਈ ਜਵਾਨ ਪੁੱਤ ਦੀ ਮੌਤ, ਸਦਮਾ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ, ਇਕੱਠਿਆਂ ਦਾ ਹੋਵੇਗਾ ਸਸਕਾਰ
ਹੁਸ਼ਿਆਰਪੁਰ ਦੇ ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਕੁੜੀ ਨੂੰ ਉਸ ਦੀ ਮਾਂ ਨੂੰ ਜ਼ਮੀਨ ਖਰੀਦਣ ਲਈ ਕਰਜ਼ਾ ਦੁਆਉਣ ਵਿਚ ਮਦਦ ਕਰਨ ਦੇ ਬਹਾਨੇ ਆਪਣੀਆਂ ਗੱਲਾਂ ਵਿਚ ਲੈ ਲਿਆ। ਪੁਲਸ ਨੇ ਦੱਸਿਆ ਕਿ 18 ਜੁਲਾਈ ਨੂੰ ਮੁਲਜ਼ਮ ਕਥਿਤ ਤੌਰ 'ਤੇ ਕਰਜ਼ਾ ਦੁਆਉਣ ਦੇ ਬਹਾਨੇ ਕੁੜੀ ਨੂੰ ਆਪਣੀ ਕਾਰ ਵਿਚ ਲੈ ਗਿਆ ਤੇ ਬਾਅਦ ਵਿਚ ਉਸ ਨੇ ਕਥਿਤ ਤੌਰ 'ਤੇ ਕੁੜੀ ਦੇ ਘਰ ਵਿਚ ਉਸ ਨਾਲ ਉਸ ਵੇਲੇ ਜਬਰ-ਜ਼ਿਨਾਹ ਕੀਤਾ ਜਦੋਂ ਘਰ ਵਿਚ ਕੋਈ ਮੌਜੂਦ ਨਹੀਂ ਸੀ। ਡੀ.ਐੱਸ.ਪੀ. ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਪੋਕਸੋ ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਅਗਲੇ 3 ਦਿਨਾਂ ’ਚ ਯੈਲੋ ਅਲਰਟ ਵਿਚਾਲੇ ਭਾਰੀ ਬਾਰਿਸ਼ ਦੀ ਚਿਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
NEXT STORY