ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਵਿਚ ਪੁੱਤਾਂ ਵਲੋਂ ਬਜ਼ੁਰਗ ਮਾਵਾਂ ਨੂੰ ਵਿਸਾਰੇ ਜਾਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਇਕ ਵੱਡੇ ਅਤੇ ਰਸੂਖਦਾਰ ਪਰਿਵਾਰ ਦਾ ਸਾਹਮਣੇ ਆਇਆ ਹੈ। ਜਿਥੇ ਇਕ ਗੁਰ ਸਿੱਖ ਬੀਬੀ ਨੇ ਆਪਣੇ ਪੁੱਤ 'ਤੇ ਉਸ ਨੂੰ ਜ਼ਬਰਨ ਘਰੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਇਥੇ ਹੀ ਬਸ ਨਹੀਂ ਬਜ਼ੁਰਗ ਮਾਂ ਨੂੰ ਘਰੋਂ ਕੱਢਣ ਵਾਲਾ ਪੁੱਤ ਐੱਸ. ਜੀ. ਪੀ. ਸੀ. ਵਿਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਅਤੇ ਪੁੱਤ ਵਲੋਂ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਜਿਸ ਕਾਰਨ ਹੁਣ ਉਹ ਗੁਰੂ ਘਰ ਜਾਂ ਫਿਰ ਰਿਸ਼ਤੇਦਾਰਾਂ ਕੋਲ ਦਿਨ ਕੱਟੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਬਜ਼ੁਰਗ ਮੁਤਾਬਕ ਇਸ ਮਾਮਲੇ ਵਿਚ ਉਹ ਅਦਾਲਤ 'ਚ ਕੇਸ ਵੀ ਜਿੱਤ ਚੁੱਕੀ ਹੈ ਪਰ ਫਿਰ ਵੀ ਉਸ ਦਾ ਪੁੱਤ ਉਸ ਨੂੰ ਘਰ ਵਿਚ ਨਹੀ ਆਉਣ ਦਿੰਦਾ। ਇਸ ਮਾਮਲੇ ਵਿਚ ਅੱਜ ਉਕਤ ਬਜ਼ੁਰਗ ਪੁਲਸ ਮੁਖੀ ਅੱਗੇ ਪੇਸ਼ ਹੋਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਉਸ ਨੇ ਆਖਿਆ ਕਿ ਉਸ ਦਾ ਪੁੱਤਰ ਉਸ 'ਤੇ ਜ਼ੁਲਮ ਕਰਦਾ ਹੈ। ਪੀੜਤਾ ਨੇ ਕਿਹਾ ਕਿ ਉਸ ਨੇ ਕਈ ਵਾਰ ਐੱਸ. ਜੀ. ਪੀ. ਸੀ. ਦੇ ਵੱਡੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਵੀ ਇਸ ਬਜ਼ੁਰਗ ਬੀਬੀ ਦੇ ਹੱਕ਼ਵਿਚ ਉਤਰ ਆਏ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਧਾਏ ਅਕਾਲੀਆਂ ਦੇ ਹੌਂਸਲੇ, ਲੋਕਾਂ 'ਚ ਵਧਣ ਲੱਗਾ ਹੇਜ
ਨਰਸ ਜੋਤੀ ਦੀ ਮੌਤ ’ਤੇ ਪਰਿਵਾਰ ਦਾ ਵੱਡਾ ਖ਼ੁਲਾਸਾ, ਹਸਪਤਾਲ ਦੇ ਕਈ ਰਾਜ਼ ਜਾਣ ਚੁੱਕੀ ਸੀ ਜੋਤੀ
NEXT STORY