ਬਰਨਾਲਾ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਬਰਨਾਲਾ 103ਵਾਂ ਹਲਕਾ ਹੈ। ਇਹ ਅਜਿਹਾ ਹਲਕਾ ਹੈ ਜਿੱਥੇ ਦੇ ਲੋਕਾਂ ਨੇ ਕਦੇ ਵੀ ਕਿਸੇ ਇਕ ਪਾਰਟੀ ਦੇ ਹੱਕ ਵਿਚ ਫਤਵਾ ਨਹੀਂ ਦਿੱਤਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਇਥੇ ਇਕ ਵਾਰ ਆਜ਼ਾਦ ਉਮੀਦਵਾਰ, ਇਕ ਵਾਰ ਅਕਾਲੀ ਦਲ, ਦੋ ਵਾਰ ਕਾਂਗਰਸ ਅਤੇ ਇਕ ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਬਰਨਾਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ। ਬਰਨਾਲਾ ਉਦਯੋਗਿਕ ਖੇਤਰ ਲਈ ਮਸ਼ਹੂਰ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ ਬਰਨਾਲਾ 103 ਨੰਬਰ ਚੋਣ ਹਲਕਾ ਹੈ। 2017 ਦੀਆਂ ਚੋਣਾਂ 'ਚ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 2,432 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ।
2017
2017 'ਚ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 2,432 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਮੀਤ ਹੇਅਰ ਨੂੰ 47,606, ਜਦਕਿ ਕੇਵਲ ਢਿੱਲੋਂ ਨੂੰ 45,174 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰਪਾਲ ਸਿੰਘ ਸਿਬੀਆ 31,111 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਸਨ।
2012
2012 ਦੀਆਂ ਚੋਣਾਂ 'ਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਨੂੰ 5,522 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਨੂੰ 54,570 ਤੇ ਅਕਾਲੀ ਦਲ ਨੂੰ 49,048 ਵੋਟਾਂ ਮਿਲੀਆਂ ਸਨ।
2007
2007 ਦੀਆਂ ਚੋਣਾਂ 'ਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 58,723, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਨੂੰ 57,359 ਵੋਟਾਂ ਮਿਲੀਆਂ ਸਨ। ਕਾਂਗਰਸ ਨੇ ਇਹ ਸੀਟ 1,364 ਦੇ ਫਰਕ ਨਾਲ ਜਿੱਤੀ ਸੀ।
2002
2002 'ਚ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਨੇ ਕਾਂਗਰਸ ਦੇ ਸੁਰਿੰਦਰਪਾਲ ਸਿੰਘ ਨੂੰ 16,270 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੂੰ 37,575, ਜਦਕਿ ਕਾਂਗਰਸ ਨੂੰ 21,305 ਵੋਟਾਂ ਮਿਲੀਆਂ ਸਨ।
1997
1997 ਦੀਆਂ ਚੋਣਾਂ 'ਚ ਆਜ਼ਾਦ ਉਮੀਦਵਾਰ ਮਲਕੀਅਤ ਸਿੰਘ ਨੇ 41,819 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਿੰਦਰ ਕੌਰ ਨੂੰ 23,714 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਰਾਜਿੰਦਰ ਕੌਰ ਨੂੰ 18,105 ਵੋਟਾਂ ਮਿਲੀਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਕੀਤੂ, ‘ਆਪ’ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਵੱਲੋਂ ਮਨੀਸ਼ ਬਾਂਸਲ, ਭਾਜਪਾ ਵੱਲੋਂ ਧੀਰਜ ਕੁਮਾਰ, ਸੰਯੁਕਤ ਸਮਾਜ ਮੋਰਚਾ ਵੱਲੋਂ ਅਭਿਕਰਨ ਸਿੰਘ ਤੇ ਲੋਕ ਇਨਸਾਫ ਪਾਰਟੀ ਵੱਲੋਂ ਕਰਮਜੀਤ ਸਿੰਘ ਚੋਣ ਮੈਦਾਨ ’ਚ ਹਨ।
ਬਰਨਾਲਾ ਵਿਧਾਨ ਸਭਾ ਹਲਕੇ 'ਚ ਕੁੱਲ ਵੋਟਰਾਂ ਦੀ ਗਿਣਤੀ 182502 ਹੈ, ਜਿਨ੍ਹਾਂ 'ਚ 86280 ਪੁਰਸ਼, 96214 ਔਰਤਾਂ ਤੇ 8 ਥਰਡ ਜੈਂਡਰ ਹਨ।
ਭਦੌੜ ਹਲਕੇ ’ਚੋਂ ਇਸ ਵਾਰ ਕੌਣ ਮਾਰੇਗਾ ਬਾਜ਼ੀ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY