ਧਨੌਲਾ (ਰਾਈਆ) : ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਏ ਗਏ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਧਨੌਲਾ ਪੁਲਸ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਬਡਬਰ ਟੋਲ ਟੈਕਸ ਨਜ਼ਦੀਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਸਾਢੇ 12 ਲੱਖ ਰੁਪਏ ਦੀ ਨਕਦੀ ਤੇ ਇਕ ਰਿਵਾਲਵਰ ਸਮੇਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰੇ ਨੌਜਵਾਨ ਹਰਿਆਣਾ ਤੇ ਦਿੱਲੀ ਨਾਲ ਸਬੰਧਤ ਹਨ।
ਜਾਣਕਾਰੀ ਅਨੁਸਾਰ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਪੁਲਸ ਨੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਫਾਰਚੂਨਰ ਗੱਡੀ ਐੱਚ. ਆਰ. 41 ਐੱਲ 1952 ਨੂੰ ਰੋਕਿਆ ਗਿਆ ਤਾਂ ਗੱਡੀ ਸਵਾਰ ਨੌਜਵਾਨ ਨਿਰਤੋਮ ਕੁਮਾਰ ਵਾਸੀ ਪਿਹੋਵਾ, ਸੌਰਭ ਅਹੂਜਾ ਵਾਸੀ ਕੁਰੂਕਸ਼ੇਤਰ, ਵਿਸ਼ਾਲ ਚਾਵਲਾ ਵਾਸੀ ਪ੍ਰੀਤਮਪੁਰਾ ਉੱਤਰੀ ਦਿੱਲੀ, ਬਲਜੀਤ ਸਿੰਘ ਵਾਸੀ ਮਾਨਸ ਕੈਂਥਲ ਹਰਿਆਣਾ ਦੇ ਤੌਰ ’ਤੇ ਆਪਣੀ ਪਛਾਣ ਕਰਵਾਉਣ ਉਪਰੰਤ ਜਦੋਂ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਪੁਲਸ ਨੂੰ 12 ਲੱਖ 46 ਹਜ਼ਾਰ 500 ਰੁਪਏ ਰੁਪਏ ਦੀ ਨਕਦ ਰਾਸ਼ੀ ਤੇ ਇਕ 32 ਬੋਰ ਪਿਸਤੌਲ ਤੇ 8 ਜਿੰਦਾ ਕਾਰਤੂਸ ਬਰਾਮਦ ਕਰਦੇ ਹੋਏ ਹਨ। ਉਕਤ ਨੌਜਵਾਨ ਨਕਦ ਰਾਸ਼ੀ ਤੇ ਰਿਵਾਲਵਰ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ ਜਿਸ ਕਾਰਨ ਪੁਲਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਚਾਰੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਂ ਤੇ ਭਰਾ ਨੂੰ ਮਾਰੀਆਂ ਗੋਲ਼ੀਆਂ
NEXT STORY