ਚੰਡੀਗਡ਼੍ਹ, (ਅਸ਼ਵਨੀ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ‘ਦਿਨ-ਦਿਹਾਡ਼ੇ ਬੇਰਹਿਮੀ ਨਾਲ ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਲ ਹੋਈਆਂ ਗੁੰਡਾਗਰਦੀ ਅਤੇ ਅਰਾਜਕਤਾ ਦੀਆਂ ਘਟਨਾਵਾਂ ਮਗਰੋਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਹਨ, ਜਿਹਡ਼ੇ ਸੋਚਦੇ ਸਨ ਕਿ ਮੇਰੇ ਵਲੋਂ ਪੰਜਾਬ ਵਿਚ ਹਿੰਸਾ ਅਤੇ ਖਾਨਾਜੰਗੀ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਦਿੱਤੀਆਂ ਚਿਤਾਵਨੀਆਂ ਸਿਰਫ ਇਕ ‘ਛਲਾਵਾ’ ਸਨ। ਬਾਦਲ ਨੇ ਕਿਹਾ ਕਿ ਪੰਜਾਬ ਵਿਚ 19 ਸਤੰਬਰ 2018 ਨੂੰ ਲੋਕਤੰਤਰ ਲਈ ਸਭ ਤੋਂ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਕਾਂਗਰਸ ਨੇ ਪੰਜਾਬ ਨੂੰ ਮਾਡ਼ੇ ਸਮਿਆਂ ਵਾਲਾ ਬਿਹਾਰ ਬਣਾ ਦਿੱਤਾ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਅਫਸੋਸਨਾਕ ਗੱਲ ਹੈ ਕਿ ਸੂਬਾ ਚੋਣ ਕਮਿਸ਼ਨ ਨੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਸੀ। ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਰਕਾਰੀ ਮਸ਼ੀਨਰੀ ਅਤੇ ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕੀਤਾ ਹੈ। ਬਾਦਲ ਨੇ ਕਿਹਾ ਕਿ ਨਾ ਸਿਰਫ ਫਰੀਦਕੋਟ ਅਤੇੇ ਅਬੋਹਰ ਵਿਖੇ ਅਕਾਲੀ-ਭਾਜਪਾ ਦੀਆਂ ਰੈਲੀਆਂ ਨੂੰ ਪੰਜਾਬੀਆਂ ਵੱਲੋਂ ਦਿੱਤੇ ਵੱਡੇ ਅਤੇ ਬੇਮਿਸਾਲ ਹੁੰਗਾਰਿਆਂ, ਸਗੋਂ ਅਕਾਲੀ ਦਲ ਦੇ ਪੰਜਾਬੀ ਅਤੇ ਪੰਥਕ ਕਿਰਦਾਰ ਨੇ ਕਾਂਗਰਸ ਅਤੇ ਇਸ ਦੇ ਪਿੱਠੂਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਪੰਥਕ ਮੁਖੌਟਿਆਂ ਪਿੱਛੇ ਲੁਕੇ ਇਨ੍ਹਾਂ ਪਿੱਠੂਆਂ ਲਈ ਕੱਲ ਕਾਂਗਰਸ ਸਰਕਾਰ ਕੋਲੋਂ ਲਈਆਂ ਸਾਰੀਆਂ ਤਰਫਦਾਰੀਆਂ ਦਾ ਮੁੱਲ ਮੋਡ਼ਨ ਦਾ ਦਿਨ ਸੀ। ਉਨ੍ਹਾਂ ਨੇ ਕਾਂਗਰਸ ਦੇ ਇਸ਼ਾਰੇ ਉੱਤੇ ਰੱਜ ਕੇ ਚੋਣਾਂ ’ਚ ਹਿੰਸਾ ਕੀਤੀ, ਕਿਉਂਕਿ ਕਾਂਗਰਸ ਆਪਣੇ ਸਿੱਖ-ਵਿਰੋਧੀ ਏਜੰਡੇ ਦੀ ਪੂਰਤੀ ਲਈ ਇਨ੍ਹਾਂ ਨੂੰ ਸਿਆਸੀ ਸ਼ਹਿ ਦੇ ਰਹੀ ਹੈ।
ਵੋਟਾਂ ਵਾਲੇ ਬਕਸਿਆਂ ’ਤੇ ਪੁਲਸ ਦੀ ਬਾਜ਼ ਅੱਖ, ਗਿਣਤੀ ਭਲਕੇ
NEXT STORY