ਚੰਡੀਗੜ੍ਹ,(ਭੁੱਲਰ,ਸੇਤੀਆ) : ਚੋਣ ਕਮਿਸ਼ਨ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਜ਼ਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਰਨੀਤ ਭਾਦਵਾਜ ਦਾ ਤਬਾਦਲਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਜਗ੍ਹਾ 2011 ਬੈਚ ਦੇ ਆਈ. ਏ. ਐਸ. ਅਧਿਕਾਰੀ ਬੀ. ਸ਼੍ਰੀਨਿਵਾਸਨ ਨੂੰ ਬਠਿੰਡਾ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਸ਼੍ਰੀਨਿਵਾਸਨ ਇਸ ਸਮੇਂ ਤੇਲੰਗਾਨਾ 'ਚ ਆਬਜ਼ਰਬਰ ਦੇ ਤੌਰ 'ਤੇ ਚੋਣ ਡਿਊਟੀ 'ਤੇ ਗਏ ਹੋਏ ਸਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਵਾਪਸ ਬੁਲਾ ਕੇ ਬਠਿੰਡਾ ਦਾ ਕੰਮਕਾਰ ਸੰਭਾਲਣ ਲਈ ਕਿਹਾ ਹੈ। ਚੋਣ ਕਮਿਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ਸ਼੍ਰੀਨਿਵਾਸਨ ਦੀ ਥਾਂ 'ਤੇ ਹੁਣ ਪੰਜਾਬ ਦੇ ਆਈ. ਏ. ਐਸ. ਅਧਿਕਾਰੀ ਕੁਮਾਰ ਰਾਹੁਲ ਨੂੰ ਸ਼੍ਰੀਨਿਵਾਸਨ ਦੀ ਥਾਂ 'ਤੇ ਤੇਲੰਗਾਨਾ ਚੋਣ ਆਬਜ਼ਰਵਰ ਬਣਾ ਕੇ ਭੇਜਿਆ ਗਿਆ ਹੈ। ਚੋਣ ਕਮਿਸ਼ਨ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਚੋਣ ਜਾਬਤੇ ਦੇ ਨਿਯਮਾਂ ਦੇ ਉਲਟ ਤਾਇਨਾਤੀ ਹੋਣ ਕਾਰਨ ਕੀਤਾ ਗਿਆ ਹੈ। ਬਠਿੰਡਾ ਤੋਂ ਤਬਦੀਲ ਕੀਤੇ ਪਰਨੀਤ ਭਾਰਦਵਾਜ ਨੂੰ ਪਰਸੋਨਲ ਵਿਭਾਗ ਪੰਜਾਬ 'ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਪਿਤਾ ਵਲੋਂ ਚੋਣ ਪ੍ਰਚਾਰ ਨਾ ਕਰਨ ਦੇ ਬਿਆਨ 'ਤੇ ਦੇਖੋ ਕੀ ਬੋਲੇ ਪਰਮਿੰਦਰ ਢੀਂਡਸਾ
NEXT STORY