ਸੰਗਰੂਰ : ਸੰਗਰੂਰ ਤੋਂ ਲੋਕ ਸਭਾ ਚੋਣਾਂ ਦੀ ਟਿਕਟ ਮਿਲਣ 'ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ। ਪਿਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਚੋਣ ਪ੍ਰਚਾਰ ਨਾ ਕਰਨ ਦੇ ਐਲਾਨ 'ਤੇ ਪਰਮਿੰਦਰ ਨੇ ਕਿਹਾ ਕਿ ਭਾਵੇਂ ਪਿਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਲਈ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ ਪਰ ਉਨ੍ਹਾਂ ਦਾ ਆਸ਼ਿਰਵਾਦ ਮੇਰੇ ਨਾਲ ਹੈ ਅਤੇ ਉਹ ਸੰਗਰੂਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।
ਭਗਵੰਤ ਮਾਨ 'ਤੇ ਹਮਲਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਮਾਨ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ ਹਨ, ਜੋ ਕੁਝ ਮਾਨ ਨੇ ਸੰਗਰੂਰ ਲਈ ਕੀਤਾ ਹੈ, ਇਹ ਹਰ ਐੱਮ. ਪੀ. ਦਾ ਫਰਜ਼ ਹੈ ਜਦਕਿ ਜਿਸ ਤਰ੍ਹਾਂ ਦੇ ਦਾਅਵੇ ਉਨ੍ਹਾਂ ਲੋਕਾਂ ਨਾਲ ਕੀਤੇ ਸਨ, ਉਹ ਉਸ 'ਤੇ ਪੂਰੇ ਨਹੀਂ ਉਤਰੇ ਹਨ। ਅੱਗੇ ਬੋਲਦੇ ਹੋਏ ਢੀਂਡਸਾ ਨੇ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਵਲੋਂ ਉਨ੍ਹਾਂ 'ਤੇ ਭਰੋਸਾ ਦਿਖਾਇਆ ਗਿਆ ਹੈ, ਉਹ ਉਸ 'ਤੇ ਖਰਾ ਉਤਰਨਗੇ।
ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀ ਮੰਤਰੀ ਤੇ ਵਿਧਾਇਕ
NEXT STORY