ਜਲੰਧਰ (ਜਗ ਬਾਣੀ ਟੀਮ)– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ’ਤੇ ਦੇਸ਼ ਦੇ ਲੋਕਾਂ ਨੂੰ ਜਦੋਂ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੂੰ ਲੱਗਾ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਪੁਰਬ ਦੀ ਸਿਰਫ਼ ਵਧਾਈ ਹੀ ਦੇਣਗੇ ਅਤੇ ਕੁਝ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਪਰ ਮੋਦੀ ਨੇ ਸਿਰਫ਼ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਸਭ ਕੁਝ ਅਚਾਨਕ ਹੀ ਨਹੀਂ ਹੋਇਆ। ਇਸ ਦੇ ਲਈ ਪਿਛਲੇ ਲਗਭਗ ਇਕ ਸਾਲ ਤੋਂ ਕੰਮ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਇਹ ਸਵਾਲ ਉੱਠ ਰਹੇ ਹਨ ਕਿ ਆਖਿਰ ਕੇਂਦਰ ਨੂੰ ਇੰਨੇ ਵੱਡੇ ਮਸਲੇ ਨੂੰ ਲੈ ਕੇ ਬੈਕਫੁੱਟ ’ਤੇ ਕਿਉਂ ਆਉਣਾ ਪਿਆ?
ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ
ਚਰਚਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸੂਬਿਆਂ ਵਿਚ ਉੱਪ-ਚੋਣਾਂ ਹੋਈਆਂ ਸਨ। ਉਨ੍ਹਾਂ ਦੇ ਨਤੀਜਿਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ। ਹਰਿਆਣਾ ’ਚ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ, ਦੀ ਐਲਨਾਬਾਦ ਸੀਟ ਤੋਂ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਹੀ ਹਾਲਤ ਦੇਵ ਭੂਮੀ ਹਿਮਾਚਲ ਪ੍ਰਦੇਸ਼ ’ਚ ਵੀ ਵੇਖਣ ਨੂੰ ਮਿਲੀ। ਉੱਥੇ ਪਾਰਟੀ 4 ਸੀਟਾਂ ’ਤੇ ਹਾਰ ਗਈ। ਹਿਮਾਚਲ ’ਚ ਲੋਕ ਸਭਾ ਦੀ ਮੰਡੀ ਹਲਕੇ ਦੀ ਸੀਟ ’ਤੇ ਉਪ-ਚੋਣ ਹੋਈ ਸੀ। ਨਾਲ ਹੀ 3 ਵਿਧਾਨ ਸਭਾ ਹਲਕਿਆਂ ’ਚ ਵੀ ਉਪ-ਚੋਣਾਂ ਹੋਈਆਂ ਸਨ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ’ਤੇ ਰਿਸ਼ਵਤ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਦੋਸ਼ ਨਹੀਂ ਹੈ। ਇਸ ਦੇ ਬਾਵਜੂਦ ਭਾਜਪਾ ਉੱਥੇ ਜਿੱਤ ਹਾਸਲ ਨਹੀਂ ਕਰ ਸਕੀ। ਇਕ ਸੀਟ ’ਤੇ ਤਾਂ ਭਾਜਪਾ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਕੇਂਦਰੀ ਮੰਤਰੀ ਖੁਦ ਜਾ ਕੇ ਉੱਥੇ ਪ੍ਰਚਾਰ ਕਰਦੇ ਰਹੇ। ਇਸ ਕਾਰਨ ਇਹ ਹਾਰ ਭਾਜਪਾ ਲਈ ਇਕ ਵੱਡੇ ਖਤਰੇ ਦੀ ਘੰਟੀ ਸੀ। ਇਸ ਹਾਰ ਨੂੰ ਵੇਖਦਿਆਂ ਸ਼ਾਇਦ ਕੇਂਦਰ ਨੂੰ ਲੱਗਾ ਕਿ ਬਿਨਾਂ ਕਾਰਨ ਮਾਮਲੇ ਨੂੰ ਹੋਰ ਉਲਝਾਉਣ ਤੋਂ ਚੰਗਾ ਹੈ ਕਿ ਇਸ ਨੂੰ ਖਤਮ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਜਾਣੋ ਪੰਜਾਬ 'ਚ ਕਿਸ ਨੂੰ ਹੋਵੇਗਾ ਕਿੰਨਾ ਫ਼ਾਇਦਾ
ਲਖੀਮਪੁਰ ਖੀਰੀ ਨੇ ਵੀ ਖੋਲ੍ਹੀਆਂ ਅੱਖਾਂ
ਕੇਂਦਰ ਦੀ ਮੋਦੀ ਸਰਕਾਰ ਨੂੰ ਲੱਗਦਾ ਸੀ ਕਿ ਜੋ ਵੀ ਕਿਸਾਨਾਂ ਨਾਲ ਜੁੜੇ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ, ਉਹ ਸਿਰਫ਼ ਪੰਜਾਬ ਤਕ ਹੀ ਸੀਮਿਤ ਹੈ ਪਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਪਿੱਛੋਂ ਜਿਸ ਤਰ੍ਹਾਂ ਕਿਸਾਨ ਉੱਤਰ ਪ੍ਰਦੇਸ਼ ਵਿਚ ਸਰਗਰਮ ਹੋਏ, ਉਹ ਵੀ ਭਾਜਪਾ ਲਈ ਵੱਡੇ ਖ਼ਤਰੇ ਦੀ ਘੰਟੀ ਸੀ। ਲਖੀਮਪੁਰ ਖੀਰੀ ਦੀ ਘਟਨਾ ਪਿੱਛੋਂ ਜਿਸ ਮੰਤਰੀ ਦੇ ਬੇਟੇ ’ਤੇ ਦੋਸ਼ ਲੱਗੇ, ਉਹ ਅੱਜ ਵੀ ਸੂਬੇ ਦੀ ਯੋਗੀ ਸਰਕਾਰ ਦੇ ਮੰਤਰੀ ਮੰਡਲ ਦਾ ਹਿੱਸਾ ਹੈ। ਹੁਣ ਇਸ ਮਾਮਲੇ ’ਚ ਸੁਪਰੀਮ ਕੋਰਟ ਨੋਟਿਸ ਲੈ ਕੇ ਕਾਰਵਾਈ ਕਰ ਸਕਦੀ ਹੈ।
ਹੁਣੇ ਜਿਹੇ ਹੀ ਉੱਤਰ ਪ੍ਰਦੇਸ਼ ’ਚ ਪੂਰਵਾਂਚਲ ਐਕਸਪ੍ਰੈੱਸ-ਵੇਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਸ ਦੌਰਾਨ ਫਾਈਟਰ ਹਵਾਈ ਜਹਾਜ਼ ਨੇ ਐਕਸਪ੍ਰੈੱਸ-ਵੇਅ ਦੇ ਐਮਰਜੈਂਸੀ ਲੈਂਡਿੰਗ ਸਪੇਸ ਨੂੰ ਵੀ ਛੂਹਿਆ। ਇਸ ਪ੍ਰੋਗਰਾਮ ਤੋਂ ਕੁਝ ਦੇਰ ਬਾਅਦ ਹੀ ਅਖਿਲੇਸ਼ ਯਾਦਵ ਨੇ ਉੱਥੇ ਸ਼ਕਤੀ ਪ੍ਰਦਰਸ਼ਨ ਕਰ ਕੇ ਭਾਜਪਾ ਨੂੰ ਵੱਡੀ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ। ਅਸਲ ’ਚ ਉੱਤਰ ਪ੍ਰਦੇਸ਼ ਵਿਚ ਦਲਿਤ ਵੋਟ ਬੈਂਕ ਪੂਰੀ ਤਰ੍ਹਾਂ ਖਿਲਰਿਆ ਹੋਇਆ ਹੈ। ਇਸ ਨੂੰ ਸਮੇਟਣ ’ਚ ਹੁਣ ਵਿਰੋਧੀ ਧਿਰ ਵਾਲੇ ਸਰਗਰਮ ਹੋ ਗਏ ਹਨ। ਲਖੀਮਪੁਰ ਖੀਰੀ ਦੇ ਮਾਮਲੇ ’ਚ ਜਿਸ ਤਰ੍ਹਾਂ ਕਿਸਾਨ ਐਕਟਿਵ ਹੋਇਆ, ਉਸ ਨੇ ਭਾਜਪਾ ਦੀ ਨੀਂਦ ਉਡਾ ਦਿੱਤੀ। ਸ਼ਾਇਦ ਇਹੀ ਕਾਰਨ ਸੀ ਕਿ ਡੇਢ ਸਾਲ ਤੋਂ ਜਿਨ੍ਹਾਂ ਖੇਤੀਬਾੜੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਅੜੀ ਹੋਈ ਸੀ, ਨੂੰ ਅਚਾਨਕ ਹੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋਏ ਰਵਾਨਾ, ਦਿਸਿਆ ‘ਸ਼ਾਇਰਾਨਾ’ ਅੰਦਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਅਖ਼ਤਰ ਬਣੀ ਪੰਜਾਬ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ
NEXT STORY