ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਚੋਣਾਂ ਲਈ ਸਾਰੇ ਸੰਗਠਨਾਂ ਨੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਸ਼ੁੱਕਰਵਾਰ ਨੂੰ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਪ੍ਰਧਾਨਗੀ ਦੇ ਅਹੁਦੇ ਦੇ 57 'ਚੋਂ ਸੱਤ ਉਮੀਦਵਾਰ ਚੋਣ ਲੜਨਗੇ ਜਦਕਿ ਵਾਈਸ ਪ੍ਰਧਾਨ ਲਈ ਆਏ 70 ਨਾਮਜ਼ਦਗੀ ਪੱਤਰਾਂ 'ਚੋਂ ਸੱਤ ਉਮੀਦਵਾਰ, ਜਨਰਲ ਸੈਕਰੇਟਰੀ ਅਹੁਦੇ ਲਈ 62 'ਚੋਂ ਪੰਜ ਅਤੇ ਜੁਆਇੰਟ ਸੈਕਰੇਟਰੀ ਲਈ 64 'ਚੋਂ ਪੰਜ ਉਮੀਦਵਾਰ ਵਿਦਿਆਰਥੀ ਸੰਗਠਨ ਚੋਣ ਦੰਗਲ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਹਨ। ਇਸ ਵਾਰ ਐੱਨ. ਐੱਸ. ਯੂ. ਆਈ. ਬਿਨਾਂ ਗਠਜੋੜ ਚੋਣ ਲੜੇਗੀ। ਪ੍ਰੈਸੀਡੈਂਟ ਅਹੁਦੇ ਲਈ ਐੱਸ. ਐੱਫ. ਐੱਸ. ਵੀ ਬਿਨਾਂ ਗਠਜੋੜ ਹੀ ਉਤਰੇਗੀ।
ਪੀ. ਯੂ. 'ਚ ਛੇ ਸਤੰਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਲਈ ਦੁਪਹਿਰ ਜੰਮ ਕੇ ਗਠਜੋੜ ਚੱਲੇ। ਵਿਦਿਆਰਥੀ ਸੰਗਠਨਾਂ ਵਲੋਂ ਜੰਮ ਕੇ ਪ੍ਰਚਾਰ ਕੀਤਾ ਗਿਆ। ਦੁਪਹਿਰ 3.30 ਵਜੇ ਪਾਰਟੀਆਂ ਨੇ ਆਪਣੇ ਪੈਨਲਾਂ ਦਾ ਐਲਾਨ ਕੀਤਾ। ਪਿਛਲੀ ਵਾਰ ਦੇ ਜੇਤੂ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਨੇ ਇਸ ਸਾਲ ਇਕੱਲੇ ਚੋਣਾਂ ਲੜਨ ਦਾ ਫੈਸਲਾ ਲਿਆ ਹੈ।
ਏ. ਬੀ. ਵੀ. ਪੀ. ਦਾ ਐੱਸ. ਐੱਫ. ਪੀ. ਯੂ. ਨਾਲ ਗਠਜੋੜ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ. ਬੀ. ਵੀ. ਪੀ.) ਨੇ ਇਸ ਸਾਲ ਨਵੀਂ ਪਾਰਟੀ ਸਟੂਡੈਂਟ ਫ੍ਰੰਟ ਪੰਜਾਬ ਯੂਨੀਵਰਸਿਟੀ ਨਾਲ ਗਠਜੋੜ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਦੋਵੇਂ ਪਾਰਟੀਆਂ ਮਿਲ ਕੇ ਮੈਦਾਨ ਸੰਭਾਲਣਗੀਆਂ।
ਚੋਣ ਮੁੱਦਾ
ਡਿਪਾਰਟਮੈਂਟ ਦੀ ਮਸ਼ੀਨ ਅਤੇ ਉਪਕਰਨ ਨੂੰ ਮਾਡਰਨ ਬਨਾਉਣਾ ਹੈ, ਜਿਸ ਨਾਲ ਵਿਦਿਆਰਥੀ ਰਿਸਰਚ ਅਤੇ ਪ੍ਰੈਕਟੀਕਲ ਵਰਕ ਆਸਾਨੀ ਨਾਲ ਕਰ ਸਕਣ। ਲਾਈਬ੍ਰੇਰੀ 'ਚ ਸੁਧਾਰ ਕਰਨਾ, ਗਰਲਸ ਹਾਸਟਲ 10 ਦੀ ਫੀਸ ਨੂੰ ਘੱਟ ਕਰਨਾ ਮੁੱਖ ਮੁੱਦਾ ਹੈ।
ਐੱਨ. ਐੱਸ. ਯੂ. ਇਕੱਲੀ ਮੈਦਾਨ 'ਚ
ਪਿਛਲੀ ਵਾਰ ਜਿਥੇ ਐੱਨ. ਐੱਸ. ਯੂ. ਆਈ. ਨੇ ਕਈ ਪਾਰਟੀਆਂ ਨਾਲ ਗਠਜੋੜ ਕਰਕੇ ਜਿੱਤ ਦਾ ਸਵਾਦ ਚਖਿਆ ਸੀ, ਉਥੇ ਹੀ ਇਸ ਵਾਰ ਐੱਨ. ਐੱਸ. ਯੂ. ਆਈ. ਇਕੱਲਿਆਂ ਹੀ ਚੋਣਾਂ ਵਿਚ ਆਪਣਾ ਦਮ ਦਿਖਾਏਗੀ।
ਚੋਣ ਮੁੱਦਾ
ਵਿਦਿਆਰਥੀਆਂ ਦੀ ਗੱਲਾਂ ਨੂੰ ਰੱਖਣ ਲਈ ਸੀਨੈਟ 'ਚ ਕੌਂਸਲ ਨੂੰ ਹੱਕ ਮਿਲੇ। ਸਮਾਰਟ ਕਾਲਸਰੂਮ ਦੀ ਵਿਵਸਥਾ, ਕੈਂਪਸ 'ਚ ਡਾਕੂਮੈਂਟ ਅਤੇ ਸਟੇਸ਼ਨਰੀ ਦੁਕਾਨ ਦੀ ਵਿਵਸਥਾ ਹੋਵੇ।
ਸੋਈ ਨੇ ਇਨਸੋ, ਆਈ. ਐੱਸ. ਏ. ਅਤੇ ਹਿਮਸੂ ਨਾਲ ਕੀਤਾ ਗਠਜੋੜ
ਚੋਣਾਂ ਵਿਚ ਸੋਈ ਨੇ ਇਸ ਵਾਰ ਜਿੱਤ ਨੂੰ ਯਕੀਨੀ ਕਰਨ ਲਈ ਇਨਸੋ, ਆਈ. ਐੱਸ. ਏ. ਅਤੇ ਹਿਮਸੂ ਨਾਲ ਗਠਜੋੜ ਕੀਤਾ ਹੈ। ਚਾਰੇ ਪਾਰਟੀਆਂ ਨੇ ਆਪਸੀ ਸਹਿਮਤੀ ਨਾਲ ਚਾਰੇ ਅਹੁਦਿਆਂ ਲਈ ਉਮੀਦਵਾਰ ਖੜੇ ਕੀਤੇ ਹਨ। ਇਸ ਗਠਜੋੜ ਵਿਚ ਪ੍ਰਧਾਨ ਦੇ ਅਹੁਦੇ ਲਈ ਸੋਈ ਨੇ ਉਮੀਦਵਾਰ ਮੈਦਾਨ 'ਚ ਉਤਾਰਿਆ ਹੈ।
ਚੋਣ ਮੁੱਦਾ
ਵਿਦਿਆਰਥੀਆਂ ਦੀ ਜਨਰਲ ਬਾਡੀ ਮੀਟਿੰਗ ਰੱਖ ਕੇ ਉਸ ਅਨੁਸਾਰ ਕੰਮ ਕੀਤੇ ਜਾਣਗੇ। ਇਸ ਮੀਟਿੰਗ ਵਿਚ ਵਿਦਿਆਰਥੀ ਜਿਹੜੇ ਸੁਧਾਰ ਲਈ ਸੁਝਾਅ ਦੇਣਗੇ ਉਸ 'ਤੇ ਕੰਮ ਕੀਤਾ ਜਾਵੇਗਾ। ਲੜਕੇ ਅਤੇ ਲੜਕੀਆਂ ਲਈ ਨਵੇਂ ਹਾਸਟਲ ਦਾ ਨਿਰਮਾਣ, ਲੜਕੀਆਂ ਦੇ ਹਾਸਟਲ 'ਚ 24 ਘੰਟੇ ਐਂਟਰੀ ਦੀ ਸਹੂਲਤ ਹੋਣੀ ਚਾਹੀਦੀ ਹੈ।
ਪੁਸੂ ਅਤੇ ਐੱਸ. ਪੀ. ਐੱਸ. ਯੂ. ਨੇ ਮਿਲਾਇਆ ਹੱਥ
ਇਨ੍ਹਾਂ ਚੋਣਾਂ ਵਿਚ ਵਿਦਿਆਰਥੀ ਸੰਗਠਨ ਪੁਸੂ ਨੇ ਸਾਬਕਾ ਸਟੂਡੈਂਟ ਕੌਸਲ ਦੇ ਪ੍ਰਧਾਨ ਰਹੇ ਨਿਸ਼ਾਂਤ ਕੌਸ਼ਲ ਦੀ ਪਾਰਟੀ ਐਸ. ਪੀ. ਐੱਸ. ਯੂ. ਨਾਲ ਹੱਥ ਮਿਲਾਇਆ ਹੈ। ਜਿੱਥੇ ਪ੍ਰਧਾਨ ਅਤੇ ਜਨਰਲ ਸੈਕਰੇਟਰੀ ਦੇ ਅਹੁਦੇ 'ਤੇ ਪੁਸੂ ਵਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਜੁਆਇੰਟ ਸੈਕਟਰੀ ਐੱਸ. ਪੀ. ਐੱਸ. ਯੂ. ਦੇ ਉਮੀਦਵਾਰ ਹੋਣਗੇ। ਹਾਲਾਂਕਿ ਗਠਜੋੜ ਤੋਂ ਬਾਅਦ ਵੀ ਉਪ ਪ੍ਰਧਾਨ ਲਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ ਹੈ।
ਚੋਣ ਮੁੱਦਾ
ਗੁਣਵੱਤਾਪੂਰਣ ਸਿੱਖਿਆ, ਰਿਸਰਚ ਸਕਾਲਰ ਦੇ ਵਿਦਿਆਰਥੀਆਂ ਦੀ ਸਮੱਸਿਆਵਾਂ ਦੂਰ ਕਰਨੀਆਂ, ਸਾਊਥ ਕੈਂਪਸ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਕਰਨਾ।
ਐੱਸ. ਐੱਫ. ਐੱਸ. ਨੇ ਸਿਰਫ ਪ੍ਰਧਾਨ ਦੇ ਅਹੁਦੇ ਲਈ ਉਤਾਰਿਆ ਉਮੀਦਵਾਰ
ਐੱਸ. ਐੱਫ. ਐੱਸ. ਨੇ ਸਿਰਫ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਪਿਛਲੇ ਸਾਲ ਵਾਂਗ ਇਸ ਸਾਲ ਵੀ ਜੂਲੋਜੀ ਡਿਪਾਰਟਮੈਂਟ ਕਨੂੰਪ੍ਰਿਆ ਨੂੰ ਪ੍ਰਧਾਨ ਦੇ ਅਹੁਦੇ ਲਈ ਉਤਾਰਿਆ ਗਿਆ ਹੈ।
ਹੁਣ ਸਕੂਲਾਂ 'ਚ 9ਵੀਂ ਤੋਂ 12ਵੀਂ ਤੱਕ ਦੇ ਦਿਵਿਆਂਗ ਬੱਚਿਆਂ ਦੀ ਪੜ੍ਹਾਈ ਫ੍ਰੀ
NEXT STORY