ਨਵਾਂਸ਼ਹਿਰ, (ਤ੍ਰਿਪਾਠੀ)- ਬੁੱਧਵਾਰ ਅੱਧੀ ਰਾਤ ਦੇ ਬਾਅਦ ਸ਼ੁਰੂ ਹੋਏ ਮੀਂਹ ਨਾਲ ਪੰਡੋਰਾ ਮੁਹੱਲਾ ਨਗਰ ਸੁਧਾਰ ਟਰੱਸਟ ਦੇ ਨਜ਼ਦੀਕ ਇਕ ਪੁਰਾਣੇ ਦਰੱਖਤ ਦੇ ਜਡ਼੍ਹ ਤੋਂ ਉਖਣ ਕੇ ਡਿੱਗਣ ਨਾਲ ਬਿਜਲੀ ਦੇ ਖੰਭੇ ਅਤੇ ਤਾਰਾਂ ਨੂੰ ਹੋਏ ਨੁਕਸਾਨ ਕਾਰਨ ਅੱਜ ਸ਼ਹਿਰ ਦੇ ਕਈ ਮੁਹੱਲਿਆਂ ’ਚ ਬਿਜਲੀ ਕਈ ਘੰਟੇ ਤੱਕ ਬੰਦ ਰਹੀ। ਸ਼ਹਿਰ ਦੇ ਮੁਹੱਲੇ ਇੰਦਰਾਪੁਰੀ ’ਚ ਤਾਂ ਰਾਤ ਕਰੀਬ 1 ਵਜੇ ਤੋਂ ਬੰਦ ਪਈ ਲਾਈਟ ਦੁਪਹਿਰ ਬਾਅਦ 3 ਵਜੇ ਤੱਕ ਵੀ ਬਹਾਲ ਨਹੀਂ ਹੋ ਸਕੀ ਸੀ। ਜਿਸ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਮੁਹੱਲਾ ਪੰਡੋਰਾ ਨਗਰ ਸੁਧਾਰ ਟਰੱਸਟ ਦੇ ਨਜ਼ਦੀਕ ਇਕ ਪੁਰਾਣਾ ਦਰੱਖਤ ਜਡ਼੍ਹ ਤੋਂ ਉਖਡ਼ ਕੇ ਹੇਠਾਂ ਡਿੱਗ ਪਿਆ, ਜਿਸ ਕਾਰਨ ਨਾ ਕੇਵਲ ਪੰਡੋਰਾ ਮੁਹੱਲਾ ਤੋਂ ਕਰਿਆਮ ਰੋਡ ਵੱਲ ਜਾਣ ਵਾਲੇ ਰਸਤੇ ’ਚ ਰੁਕਾਵਟ ਪੈਦਾ ਹੋ ਗਈ ਸਗੋਂ ਰੁੱਖ ਡਿੱਗਣ ਨਾਲ ਬਿਜਲੀ ਦੇ 2 ਖੰਭੇ ਤੇ ਬਿਜਲੀ ਦੀਅਾਂ ਤਾਰਾਂ ਬੁਰੀ ਤਰ੍ਹਾਂ ਨੁਕਸਾਨੀਅਾਂ ਗਈਅਾਂ। ਜਿਸ ਨਾਲ ਪ੍ਰੇਮ ਨਗਰ ਅਤੇ ਨਿਊ ਪ੍ਰੇਮ ਨਗਰ ’ਚ ਲਾਈਟ ਗੁੱਲ ਹੋ ਗਈ। ਸਮਾਚਾਰ ਲਿਖੇ ਜਾਣ ਤੱਕ ਲਾਈਟ ਦੀ ਬਹਾਲੀ ਨਹੀਂ ਹੋ ਸਕੀ ਸੀ।

ਇੰਦਰਾਪੁਰੀ ਵਾਸੀ ਪੰਕਜ ਅਰੋਡ਼ਾ ਅਤੇ ਬਾਵਾ ਮੰਗਲ ਸੈਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੀ ਧੀ ਅਤੇ ਬੱਚੇ ਆਏ ਹੋਏ ਹਨ, ਪਰ ਲਾਈਟ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਇਸ ਸਬੰਧੀ ਜਦੋਂ ਸਬੰਧਤ ਖੇਤਰ ਦੇ ਜੇ.ਈ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਰਾਂ ’ਚ ਤਾਰਾਂ ਸਡ਼ੀਅਾਂ ਸਨ ਉਥੇ ਕੁਝ ਸਮੇਂ ਦੇ ਬਾਅਦ ਬਿਜਲੀ ਬਹਾਲ ਹੋ ਜਾਵੇਗੀ ਜਦੋਂ ਕਿ ਪੰਡੋਰਾ ਮੁਹੱਲੇ ’ਚ ਦਰੱਖਤ ਡਿੱਗਣ ਨਾਲ ਤਾਰਾਂ ਨੂੰ ਰਿਪੇਅਰ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ ।
ਸਥਾਨਕ ਬੱਸ ਅੱਡੇ ’ਚ ਸਥਿਤ ਜ਼ਿਲਾ ਟਰਾਂਸਪੋਰਟ ਵਿਭਾਗ ਦੇ ਡਰਾਈਵਿੰਗ ਟੈਸਟ ਟਰੈਕ ਦੇ ਬੈਕ ਸਾਈਡ ’ਤੇ ਪਾਣੀ ਵਾਲੀ ਟੈਂਕੀ ਦੀ ਕੰਧ ’ਤੇ ਇਕ ਬਿਜਲੀ ਦਾ ਖੰਭਾ ਵੀ ਮੀਂਹ ਕਾਰਨ ਡਿੱਗ ਗਿਆ। ਇਥੇ ਵਰਣਨਯੋਗ ਹੈ ਇਸ ਟੈਂਕੀ ਨਾਲ ਰੋਡਵੇਜ਼ ਵਿਭਾਗ ਅਤੇ ਬੱਸ ਅੱਡੇ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ।
ਖੂਈਆਂ ਸਰਵਰ ’ਚ ਸਟੇਟ ਬੈਂਕ ਆਫ ਇੰਡੀਆ ਦਾ ਏ. ਟੀ. ਐੱਮ. ਤੋਡ਼ਣ ਦੀ ਕੋਸ਼ਿਸ਼
NEXT STORY