ਅਬੋਹਰ(ਸੁਨੀਲ)-ਅਬੋਹਰ-ਸ਼੍ਰੀਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਉਪਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ’ਚ ਬੀਤੀ ਰਾਤ ਚੋਰਾਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਦੇ ਏ.ਟੀ.ਐੱਮ. ਨੂੰ ਤੋਡ਼ਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਕਦੀ ਲਿਜਾਣ ’ਚ ਸਫਲ ਨਹੀਂ ਹੋ ਸਕੇ। ਤਡ਼ਕੇ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦੇ ਅਨੁਸਾਰ ਖੂਈਆਂ ਸਰਵਰ ਵਿਖੇ ਬੈਂਕ ਸ਼ਾਖਾ ਦੇ ਨਾਲ ਲੱਗੇ ਏ.ਟੀ.ਐੱਮ ’ਤੇ ਬੀਤੇ ਕਰੀਬ ਇਕ ਮਹੀਨੇ ਤੋਂ ਰਾਤ ਨੂੰ ਡਿਊਟੀ ਦਾ ਸਕਿਉਰਿਟੀ ਗਾਰਡ ਨਹੀਂ ਹੋਣ ਕਾਰਨ ਬੈਂਕ ਦੇ ਸਾਹਮਣੇ ਇਕ ਫਿਲਿੰਗ ਸਟੇਸ਼ਨ ਦੇ ਕਰਮਚਾਰੀ ਹੀ ਏ.ਟੀ.ਐੱਮ. ਨੂੰ ਰਾਤ 10 ਵਜੇ ਤਾਲਾ ਲਗਾਉਂਦੇ ਸਨ ਅਤੇ ਤਡ਼ਕੇ 5 ਵਜੇ ਤਾਲਾ ਖੋਲ ਦਿੰਦੇ ਸਨ। ਅੱਜ ਤਡ਼ਕੇ 5 ਵਜੇ ਤੱਕ ਪੰਪ ਕਰਮਚਾਰੀ ਏ.ਟੀ.ਐੱਮ. ਨੂੰ ਲੱਗਾ ਤਾਲਾ ਖੋਲ੍ਹਣ ਲਈ ਗਏ ਤਾਂ ਉਨ੍ਹਾਂ ਵੇਖਿਆ ਕਿ ਏਟੀਏਮ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰਲੋਂ ਮਸ਼ੀਨ ਵੀ ਟੁੱਟੀ ਹੋਈ ਸੀ, ਉਨ੍ਹਾਂ ਇਸਦੀ ਸੂਚਨਾ ਏਟੀਏਮ ’ਤੇ ਤਡ਼ਕੇ ਡਿਊਟੀ ਕਰਨ ਵਾਲੇ ਸਿਕਓਰਿਟੀ ਗਾਰਡ ਸੁਖਦੇਵ ਸਿੰਘ ਨੂੰ ਦਿੱਤੀ। ਜਿਸਨੇ ਇਸ ਬਾਰੇ ਬੈਂਕ ਮੈਨੇਜਰ ਰਜਨੀਕਾਂਤ ਬਜਾਜ਼ ਨੂੰ ਸੂਚਿਤ ਕੀਤਾ। ਬੈਂਕ ਮੈਨੇਜਰ ਨੇ ਮੌਕੇ ’ਤੇ ਪੁੱਜ ਕੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ ’ਤੇ ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ ਅਤੇ ਥਾਣਾ ਖੂਈਆਂ ਸਰਵਰ ਦੇ ਮੁੱਖੀ ਸੁਨੀਲ ਕੁਮਾਰ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ। ਜਾਂਚ ’ਚ ਉਨ੍ਹਾਂ ਵੇਖਿਆ ਕਿ ਚੋਰਾਂ ਨੇ ਚੋਰੀ ਤੋਂ ਪਹਿਲਾਂ ਕੰਧ ’ਤੇ ਲੱਗੇ ਕੈਮਰਿਆਂ ਨੂੰ ਤੋਡ਼ ਦਿੱਤਾ ਅਤੇ ਬਾਅਦ ਵਿੱਚ ਏਟੀਏਮ ਮਸ਼ੀਨ ਨੂੰ ਤੋਡ਼ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ, ਜਿਸ ਨਾਲ ਏ.ਟੀ.ਐੱਮ. ਵਿਚ ਮੌਜੂਦ ਨਕਦੀ ਨੂੰ ਕੋਈ ਨੁਕਸਾਨ ਨਹੀਂ ਅੱਪਡ਼ਿਆ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੌਕਰੀ ਦਾ ਝਾਂਸਾ ਦੇ ਕੇ 3.96 ਲੱਖ ਠੱਗੇ
NEXT STORY