ਪਟਿਆਲਾ (ਜ. ਬ.) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਪਿਛਲੇ ਸਾਲ ਖ਼ਪਤਕਾਰਾਂ ਨੂੰ ਜੋ ਬਿਜਲੀ ਸਪਲਾਈ ਕੀਤੀ ਗਈ, ਉਸ ਵਿਚ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾ ਦਾ ਨਿਗੂਣਾ ਯੋਗਦਾਨ ਰਿਹਾ ਤੇ ਇਨ੍ਹਾਂ ਨਾਲੋਂ ਪਣ ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਜ਼ਿਆਦਾ ਹੋਇਆ। ਬਿਜਲੀ ਪੈਦਾਵਾਰ ਬਾਰੇ ਇਕ ਰਿਪੋਰਟ ਮੁਤਾਬਕ 1 ਅਪ੍ਰੈਲ, 2020 ਤੋਂ 31 ਮਾਰਚ, 2021 ਤੱਕ ਪੰਜਾਬ ਵਿਚ 58739.62 ਮਿਲੀਅਨ ਬਿਜਲੀ ਪੈਦਾਵਾਰ ਹੋਈ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੋਰੋਨਾ ਦੇ ਚੱਲਦਿਆਂ ਮਿਲੀ ਵੱਡੀ ਰਾਹਤ
ਇਸ 'ਚੋਂ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਵਿਖੇ ਸਥਿਤ ਤਿੰਨ ਨਿੱਜੀ ਥਰਮਲਾਂ ਨੇ 15198.14 ਲੱਕ ਮਿਲੀਅਨ ਯੂਨਿਟ ਬਿਜਲੀ ਪੈਦਾ ਕਰ ਕੇ ਯੋਗਦਾਨ ਪਾਇਆ, ਜਦ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੇ ਲਹਿਰਾ ਮੁਹੱਬਤ ਸਥਿਤ ਸ਼੍ਰੀ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੋਵਾਂ ਵੱਲੋਂ 1612.2 ਮਿਲੀਅਨ ਯੂਨਿਟ ਬਿਜਲਾ ਪੈਦਾ ਕੀਤੀ ਗਈ। ਨਿੱਜੀ ਥਰਮਲਾਂ 'ਚੋਂ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਨੇ 7585.3 ਮਿਲਿਅਨ ਯੂਨਿਟ, ਤਲਵੰਡੀ ਸਾਬੋ ਸਥਿਤ ਪਲਾਂਟ ਵੱਲੋਂ 6453.46 ਮਿਲੀਅਨ ਯੂਨਿਟ ਅਤੇ ਗੋਇੰਦਵਾਲ ਸਾਹਿਬ ਪਲਾਂਟ ਵੱਲੋਂ 1159.65 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਰਹਿਣ ਤਿਆਰ, ਮਿਲਣ ਜਾ ਰਹੀ ਵੱਡੀ ਸਹੂਲਤ
ਦਿਲਚਸਪ ਗੱਲ ਇਹ ਹੈ ਕਿ ਸਕਰਾਰੀ ਥਰਮਲਾਂ 'ਚ ਬਿਜਲੀ ਪੈਦਾਵਾਰ ਦੀ ਕੀਮਤ ਵੀ ਨਿੱਜੀ ਨਾਲੋਂ ਜ਼ਿਆਦਾ ਹੈ। ਨਾਭਾ ਪਾਵਰ ਲਿਮਿਟਿਡ ਵੱਲੋਂ 2.98 ਰੁਪਏ, ਤਲਵੰਡੀ ਸਾਬੋ ਵੱਲੋਂ 3.39 ਅਤੇ ਗੋਇੰਦਵਾਲ ਸਾਹਿਬ ਪਲਾਂਟ ਵੱਲੋਂ 3.96 ਰੁਪਏ ਦੀ ਦਰ ਨਾਲ ਬਿਜਲੀ ਪੈਦਾਵਾਰ ਕੀਤੀ ਗਈ। ਦੂਜੇ ਪਾਸੇ ਰੋਪੜ ਪਲਾਂਟ ਨੇ 4.22 ਅਤੇ ਲਹਿਰਾ ਮੁਹੱਬਤ ਪਲਾਂਟ ਨੇ 4.16 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਕੋਲਾ ਫੂਕ ਕੇ ਬਿਜਲੀ ਪੈਦਾ ਕੀਤੀ। ਇਸ ਲਾਗਤ ਤੋਂ ਇਲਾਵਾ ਫਿਕਸ ਚਾਰਜਿਜ਼ ਵੱਖਰੇ ਤੌਰ 'ਤੇ ਲੱਗਦੇ ਹਨ, ਜਿਨ੍ਹਾਂ ਨੂੰ ਜੋੜਨ ਤੋਂ ਬਾਅਦ ਬਿਜਲੀ ਪੈਦਾਵਾਰ ਦੀ ਅਸਲ ਲਾਗਤ ਗਿਣੀ ਜਾਂਦੀ ਹੈ।
ਪੂਰੇ ਸਾਲ ਦੌਰਾਨ ਪਾਵਰਕਾਮ ਨੂੰ ਪਣ ਜਿਬਲੀ ਪ੍ਰਾਜੈਕਟਾਂ ਤੋਂ 5179.41 ਮਿਲੀਅਨ ਯੂਨਿਟ ਬਿਜਲੀ ਪ੍ਰਾਪਤ ਹੋਈ, ਜਦ ਕਿ ਸੋਲਰ ਪ੍ਰਾਜੈਕਟਾਂ ਟੋਂ 1128.33 ਮਿਲੀਅਨ ਯੂਨਿਟ ਬਿਜਲੀ ਮਿਲੀ। ਬਾਇਓਮਾਸ ਪ੍ਰਾਜੈਕਟਾਂ ਤੋਂ 926.33 ਮਿਲੀਅਨ ਯੂਨਿਟ ਜਦ ਕਿ ਦੁਵੱਲੇ ਸਮਝੌਤਿਆਂ ਰਾਹੀਂ ਪਾਵਰਕਾਮ ਨੂੰ 3786.38 ਮਿਲੀਅਨ ਯੂਨਿਟ ਬਿਜਲੀ ਮਿਲੀ। ਇਸ ਤੋਂ ਇਲਾਵਾ ਇੰਟਰ ਸਟੇਟ ਗ੍ਰਿਡ ਸਿਸਟਮ ਤੋਂ ਪਾਵਰਕਾਮ ਨੇ 28003.44 ਮਿਲੀਅਨ ਯੂਨਿਟ ਬਿਜਲੀ ਪ੍ਰਾਪਤ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੋਰੋਨਾ ਦੇ ਚੱਲਦਿਆਂ ਮਿਲੀ ਵੱਡੀ ਰਾਹਤ
NEXT STORY