ਖੰਨਾ (ਸ਼ਾਹੀ) - ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵੱਲੋਂ ਸਪਲਾਈ ਕੋਡ 'ਚ ਕੀਤੇ ਬਦਲਾਅ ਤੋਂ ਬਾਅਦ ਪਾਵਰਕਾਮ ਨੇ ਇਕ ਸਰਕੂਲਰ ਜਾਰੀ ਕਰਕੇ 3 ਲੱਖ ਤੋਂ ਉਪਰ ਦੇ ਬਿਜਲੀ ਵਾਲੇ ਬਿੱਲ ਨਕਦ, ਚੈੱਕ ਅਤੇ ਡਰਾਫਟ ਨਾਲ ਭਰੇ ਜਾਣ 'ਤੇ ਪਾਬੰਦੀ ਲਾ ਦਿੱਤੀ ਹੈ।
ਸਰਕੂਲਰ 'ਚ ਕਿਹਾ ਗਿਆ ਹੈ ਕਿ ਰੈਗੂਲੇਟਰੀ ਕਮਿਸ਼ਨ ਵੱਲੋਂ ਸਪਲਾਈ ਕੋਡ 'ਚ ਬਦਲਾਅ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ 10 ਹਜ਼ਾਰ ਤੋਂ ਉਪਰ ਦੇ ਬਿੱਲ ਪਾਵਰਕਾਮ ਨਕਦ ਜਮ੍ਹਾ ਕਰਵਾਉਣ ਤੋਂ ਮਨ੍ਹਾ ਕਰ ਸਕਦਾ ਹੈ ਪਰ ਜੇਕਰ ਬਿੱਲ 3 ਲੱਖ ਤੋਂ ਉਪਰ ਹੈ ਤਾਂ ਸਿਰਫ ਈ-ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਆਰ. ਟੀ. ਜੀ. ਐੱਸ./ ਐੱਨ. ਈ. ਐੱਫ. ਟੀ. ਜਾਂ ਹੋਰ ਡਿਜੀਟਲ ਮਾਧਿਆਮ ਰਾਹੀਂ ਜਮ੍ਹਾ ਕਰਵਾਏ ਜਾ ਸਕਣਗੇ। ਸਰਕੂਲਰ 'ਚ ਕਿਹਾ ਗਿਆ ਹੈ ਕਿ 3 ਲੱਖ ਤੋਂ ਹੇਠਾਂ ਵਾਲੇ ਬਿੱਲ ਜਮ੍ਹਾ ਕਰਵਾਉਣ ਲਈ ਜੇਕਰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ ਤਾਂ ਚੈੱਕ ਜਾਂ ਡਰਾਫਟ ਨਾਲ ਬਿੱਲ ਆਖਰੀ ਮਿਤੀ ਤੋਂ 2 ਦਿਨ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ।
ਜੇਲ 'ਚੋਂ ਜ਼ਮਾਨਤ 'ਤੇ ਆਈ 19 ਸਾਲਾ ਬਲਵੰਤ ਕੌਰ ਕੋਲੋਂ 52 ਗ੍ਰਾਮ ਹੈਰੋਇਨ ਫੜੀ
NEXT STORY