ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ)- ਇਕ ਪਾਸੇ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਆਰ. ਓ. ਸਿਸਟਮ ਵਾਲਾ ਪਾਣੀ ਮੁਹੱਈਆ ਕਰਵਾਏ ਜਾਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਿੰਡਾਂ ’ਚ ਲੋਕਾਂ ਨੂੰ ਲਾਭ ਦੇਣ ਲਈ ਆਰ. ਓ. ਸਿਸਟਮ ਪ੍ਰਾਈਵੇਟ ਕੰਪਨੀਅਾਂ ਨੇ ਸਰਕਾਰ ਦੇ ਸਹਿਯੋਗ ਨਾਲ ਲਾਏ ਸਨ, ਉਨ੍ਹਾਂ ’ਚੋਂ ਬਹੁਤੇ ਪਿੰਡਾਂ ਦੇ ਇਨ੍ਹਾਂ ਸਿਸਟਮਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਅਤੇ ਇਹ ਬੰਦ ਹੋਏ ਪਏ ਹਨ, ਜਿਸ ਕਾਰਨ ਅਜਿਹੇ ਪਿੰਡਾਂ ਦੇ ਲੋਕਾਂ ਨੂੰ ਹੁਣ ਪੀਣ ਲਈ ਸਾਫ ਪਾਣੀ ਨਹੀਂ ਮਿਲਦਾ।
ਇਸ ਖੇਤਰ ਦੇ ਪਿੰਡਾਂ ਰਾਮਗਡ਼੍ਹ ਚੂੰਘਾਂ, ਗੰਧਡ਼, ਖੁੰਡੇ ਹਲਾਲ, ਰਹੂਡ਼ਿਆਂਵਾਲੀ, ਦਬਡ਼ਾ, ਚੱਕ ਕਾਲਾ ਸਿੰਘ ਵਾਲਾ ਅਤੇ ਹੋਰ ਪਿੰਡਾਂ ਵਿਚ ਆਰ. ਓ. ਸਿਸਟਮ ਪਿਛਲੇ 3-4 ਸਾਲਾਂ ਤੋਂ ਬੰਦ ਪਏ ਹਨ। ਹੁਣ ਪਤਾ ਲੱਗਾ ਹੈ ਕਿ ਪਿੰਡ ਬਾਂਮ ਵਿਖੇ ਵੀ ਬਿਜਲੀ ਦਾ ਬਿੱਲ ਨਾ ਭਰਨ ਕਰ ਕੇ ਆਰ. ਓ. ਸਿਸਟਮ ਪਿਛਲੇ 6 ਮਹੀਨਿਆਂ ਤੋਂ ਬੰਦ ਪਿਆ ਹੈ, ਜਿਸ ਕਾਰਨ ਪਿੰਡ ਦੇ ਲੋਕ ਸਾਫ ਪੀਣ ਵਾਲਾ ਪਾਣੀ ਨਾ ਮਿਲਣ ਕਰ ਕੇ ਪ੍ਰੇਸ਼ਾਨ ਹਨ। ਲੋਕਾਂ ਨੇ ਦੱਸਿਆ ਕਿ ਆਰ. ਓ. ਸਿਸਟਮ ਵੱਲ ਪਾਵਰਕਾਮ ਮਹਿਕਮੇ ਦਾ ਹਜ਼ਾਰਾਂ ਰੁਪਏ ਬਕਾਇਆ ਖਡ਼੍ਹਾ ਹੈ।
ਜ਼ਿਕਰਯੋਗ ਹੈ ਕਿ ਜਲਘਰ ਦੀਆਂ ਟੂਟੀਆਂ ਦਾ ਪਾਣੀ ਸਾਫ਼ ਨਹੀਂ ਹੈ ਅਤੇ ਆਰ. ਓ. ਸਿਸਟਮ ਤੋਂ ਬਿਨਾਂ ਸਿੱਧਾ ਹੀ ਸਪਲਾਈ ਕੀਤਾ ਜਾ ਰਿਹਾ ਹੈ। ਪਿੰਡ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ। ਮਾਡ਼ਾ ਅਤੇ ਖਾਰਾ ਪੀ ਕੇ ਪਿੰਡ ਦੇ ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੋਰ ਬੀਮਾਰੀਆਂ ਦੀ ਲਪੇਟ ’ਚ ਆਏ ਹੋਏ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਬੰਦ ਪਏ ਉਕਤ ਸਿਸਟਮ ਨੂੰ ਚਾਲੂ ਕਰਵਾਇਆ ਜਾਵੇ।
ਲੱਖਾਂ ਰੁਪਏ ਖਰਚ ਕੇ ਬਣਾਇਆ ਪਸ਼ੂ ਹਸਪਤਾਲ ਪਰ ਡਾਕਟਰ ਨਹੀਂ : ਪਿੰਡ ਬਾਂਮ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਲੱਖਾਂ ਰੁਪਏ ਖਰਚ ਕੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਬਣਾਈ ਗਈ ਹੈ ਪਰ ਇੰਨੇ ਪੈਸੇ ਖਰਚਣ ਦੇ ਬਾਵਜੂਦ ਪਿੰਡ ਦੇ ਪਸ਼ੂ ਪਾਲਕਾਂ ਨੂੰ ਕੋਈ ਲਾਭ ਨਹੀਂ ਹੈ ਕਿਉਂਕਿ ਉਕਤ ਹਸਪਤਾਲ ’ਚ ਡਾਕਟਰ ਦੀ ਅਸਾਮੀ ਖਾਲੀ ਪਈ ਹੈ। ਜ਼ਿਲੇ ਦੇ ਪਸ਼ੂ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਕਾਫ਼ੀ ਅਸਾਮੀਅਾਂ ਖਾਲੀ ਪਈਆਂ ਹਨ। ਕਾਂਗਰਸੀ ਆਗੂ ਚਰਨਦੀਪ ਸਿੰਘ ਬਾਂਮ ਅਤੇ ਹੋਰ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਿੰਡ ਦੇ ਪਸ਼ੂ ਹਸਪਤਾਲ ਵਿਚ ਪੱਕੇ ਤੌਰ ’ਤੇ ਡਾਕਟਰ ਤਾਇਨਾਤ ਕੀਤਾ ਜਾਵੇ।
ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ
NEXT STORY