ਮਲੋਟ (ਗੋਇਲ) : ਬਿਜਲੀ ਬੋਰਡ ਮਲੋਟ ਵੱਲੋਂ ਪੀ. ਐੱਸ. ਪੀ. ਸੀ. ਐੱਲ. ਦੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਬਿਜਲੀ ਉਪਕਰਨ ਜਿਵੇਂ ਮੋਟਰਾਂ, ਏ. ਸੀ. ਆਦਿ ਸ਼ੁਰੂ ਹੋਣ ਵੇਲੇ ਆਮ ਲੋਡ ਤੋਂ ਢਾਈ ਗੁਣਾ ਵੱਧ ਕਰੰਟ ਖਿੱਚਦੇ ਹਨ। ਇਸ ਲਈ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਜਦੋਂ ਦੁਬਾਰਾ ਸਬ-ਸਟੇਸ਼ਨ ਤੋਂ ਸਪਲਾਈ ਬਹਾਲ ਕੀਤੀ ਜਾਂਦੀ ਹੈ ਤਾਂ ਜੇਕਰ ਉਪਕਰਨਾਂ ਦੇ ਸਵਿੱਚ ਪਹਿਲਾਂ ਹੀ ਆਨ ਹੋਣ ਤਾਂ ਟ੍ਰਾਂਸਫਾਰਮਰ ਦੇ ਓਵਰਲੋਡ ਹੋਣ ਨਾਲ ਫਿਊਜ਼ ਉੱਡ ਜਾਂਦੇ ਹਨ ਅਤੇ ਕਈ ਵਾਰ ਜ਼ਿਆਦਾ ਲੋਡ ਕਰਕੇ ਕਈ ਵਾਰ ਬਿਜਲੀ ਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਹਨ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਬਿਜਲੀ ਚਲੀ ਜਾਵੇ ਤਾਂ ਉਪਕਰਨਾਂ ਦੇ ਸਵਿੱਚ ਬੰਦ ਕਰ ਦਿੱਤੇ ਜਾਣ ਅਤੇ ਬਿਜਲੀ ਆਉਣ ਮਗਰੋਂ ਕੁਝ ਮਿੰਟ ਉਡੀਕ ਕਰਕੇ ਹੀ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਬਿਜਲੀ ਵਿਭਾਗ ਨੇ ਕਿਹਾ ਹੈ ਕਿ ਤੁਹਾਡੇ ਇਸ ਸਹਿਯੋਗ ਨਾਲ ਬਿਜਲੀ ਸੰਬੰਧੀ ਸ਼ਿਕਾਇਤਾਂ 'ਚ ਕਮੀ ਆਵੇਗੀ ਅਤੇ ਸਪਲਾਈ ਬਿਨਾਂ ਰੁਕਾਵਟ ਜਾਰੀ ਰਹੇਗੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਕਾਰਵਾਈ, ਆਪਣੇ ਹੀ ਵਿਧਾਇਕ 'ਤੇ ਕੀਤੀ ਰੇਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣੇ ਤੋਂ ਜਲੰਧਰ ਆ ਰਿਹਾ ਚੌਲ਼ਾਂ ਨਾਲ ਭਰਿਆ ਟਰੱਕ ਪਲਟਿਆ
NEXT STORY