ਜ਼ੀਰਾ, (ਗੁਰਮੇਲ)— ਕੇਂਦਰ ਸਰਕਾਰ ਵੱਲੋਂ ਰੀ-ਸਟਰੱਕਚਰਡ ਐਕਸੈਲੀਰਿਲੇਟਿਡ ਪਾਵਰ ਡਿਵੈੱਲਪਮੈਂਟ ਰਿਫੋਰਮ ਪ੍ਰੋਗਰਾਮ ਤਹਿਤ ਸ਼ਹਿਰ ਜ਼ੀਰਾ ਨੂੰ ਵਧੀਆ ਬਿਜਲੀ ਪ੍ਰਬੰਧਾਂ ਲਈ ਲਗਭਗ 14 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਦੇ ਅੰਤਰਗਤ ਸ਼ਹਿਰ ਦੇ ਸਾਰੇ ਟਰਾਂਸਫਾਰਮਰ, ਖੰਭੇ, 11 ਕੇ. ਵੀ. ਤਾਰਾਂ, ਕੇਬਲ ਤਾਰਾਂ ਅਤੇ ਮੀਟਰ ਤੱਕ ਬਦਲੇ ਜਾਣੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਅਤੇ ਬਿਹਤਰ ਸਪਲਾਈ ਦਿੱਤੀ ਜਾ ਸਕੇ ਅਤੇ ਇਸੇ ਤਹਿਤ ਸ਼ਹਿਰ 'ਚ ਕੰਮ ਕਰਵਾਏ ਵੀ ਜਾ ਰਹੇ ਹਨ ਪਰ ਗਨੀਮਤ ਦੀ ਗੱਲ ਇਹ ਹੈ ਕਿ ਪਾਵਰਕਾਮ ਵੱਲੋਂ ਇਹ ਸਾਰਾ ਕੰਮ ਅਣਜਾਣ ਵਿਅਕਤੀਆਂ ਦੇ ਹੱਥੋਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਜੁਗਾੜੂ ਸਾਧਨਾਂ ਨਾਲ ਟ੍ਰੈਫਿਕ ਭਰੇ ਰਸਤਿਆਂ 'ਤੇ ਤਾਰਾਂ ਅਤੇ ਖੰਭਿਆਂ ਦੀ ਅਦਲਾ-ਬਦਲੀ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਾਵਰਕਾਮ ਵਿਭਾਗ ਵੱਲੋਂ ਇੰਨਾ ਖਤਰੇ ਭਰਿਆ ਕੰਮ ਅਨਾੜੀਆਂ ਹੱਥੋਂ ਕਰਵਾਏ ਜਾਣ ਵੇਲੇ ਕੋਈ ਟਰੇਂਡ ਜੇ. ਈ. ਜਾਂ ਲਾਈਨਮੈਨ ਜੋ ਡਿਗਰੀ ਡਿਪਲੋਮਾ ਹੋਲਡਰ ਹੋਵੇ, ਨਾਲ ਨਹੀਂ ਹੁੰਦਾ। ਜਾਣਕਾਰਾ ਮੁਤਾਬਕ ਇਸ ਕੰਮ ਦਾ ਠੇਕਾ ਕਿਸੇ ਨਿਊ ਕੌਨ ਕੰਪਨੀ ਕੋਲ ਹੈ, ਜਿਸ ਦਾ ਕੋਈ ਜ਼ਿੰਮੇਵਾਰ ਵਿਅਕਤੀ ਕਦੇ ਸ਼ਹਿਰ ਵਿਚ ਦਿਖਾਈ ਨਹੀਂ ਦਿੱਤਾ ਪਰ ਪਤਾ ਨਹੀਂ ਕਿਉਂ ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਇਸ ਮਾਮਲੇ 'ਤੇ ਅੱਖਾਂ ਮੀਟੀ ਬੈਠੇ ਹਨ, ਜੋ ਸਿੱਧੇ ਰੂਪ ਵਿਚ ਕਿਸੇ ਮਿਲੀਭੁਗਤ ਵੱਲ ਸੰਕੇਤ ਕਰਦਾ ਹੈ।
ਕੀ ਕਹਿਣਾ ਹੈ ਪਾਵਰਕਾਮ ਦੇ ਐੱਸ. ਡੀ. ਓ. ਦਾ
ਇਸ ਸਬੰਧੀ ਜਦ ਪਾਵਰਕਾਮ ਦੇ ਐੱਸ. ਡੀ. ਓ. ਹਰਜਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਊ ਕੌਨ ਕੰਪਨੀ ਕੋਲ ਇਸ ਕੰਮ ਦਾ ਠੇਕਾ ਹੈ ਅਤੇ ਇਨ੍ਹਾਂ ਦੇ ਕੰਮਕਾਜ ਲਈ ਵੱਖਰਾ ਵਿੰਗ ਸਥਾਪਿਤ ਕੀਤਾ ਹੋਇਆ ਹੈ, ਜਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਸਾਬਕਾ ਪ੍ਰੇਮਿਕਾ ਦੀਆਂ ਤਸਵੀਰਾਂ ਪਤੀ ਨੂੰ ਭੇਜਣ ਵਾਲੇ 'ਤੇ ਪਰਚਾ
NEXT STORY