ਖੰਨਾ : ਪਰਾਲੀ ਦੇ ਧੂੰਏਂ ਕਾਰਨ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧਦਾ ਜਾ ਰਿਹਾ ਹੈ, ਭਾਵੇਂ ਹੀ ਇਸ ਦੇ ਲਈ ਐੱਨ. ਜੀ. ਟੀ., ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਪਰ ਪਰਾਲੀ ਮੈਨਜਮੈਂਟ ਨੂੰ ਲੈ ਕੇ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਪਰ ਹੁਣ ਇਹੀ ਪਰਾਲੀ 3 ਮੈਗਾਵਾਟ ਬਿਜਲੀ ਪੈਦਾ ਕਰੇਗੀ। ਅਸਲ 'ਚ ਖੰਨਾ ਅਤੇ ਫਤਿਹਗੜ੍ਹ ਸਾਹਿਬ ਦੇ 2 ਉਦਯੋਗਪਤੀ ਪਰਾਲੀ ਮੈਨਜਮੈਂਟ ਲਈ ਅੱਗੇ ਆਏ ਹਨ। ਖੰਨਾ ਤੋਂ ਵਰਿੰਦਰ ਗੁੱਡੂ ਤੇ ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਕੁਮਾਰ ਵਲੋਂ ਕਰੀਬ 25 ਪਿੰਡਾਂ ਦੇ 2500 ਕਿਸਾਨਾਂ ਤੋਂ 50 ਹਜ਼ਾਰ ਟਨ ਪਰਾਲੀ ਇਕੱਠੀ ਕਰਕੇ 3 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਦੋਵੇਂ ਉਦਯੋਗਪਤੀ ਬਿਜਲੀ ਦੇ ਉਤਪਾਦਨ ਨੂੰ 15 ਮੈਗਾਵਾਟ ਤੱਕ ਲਿਜਾਣਾ ਚਾਹੁੰਦੇ ਹਨ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਵਰਿੰਦਰ ਗੁੱਡੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਪਰਾਲੀ ਨਾਲ 15 ਮੈਗਾਵਾਟ ਬਿਜਲੀ ਉਤਪਾਦਨ ਦੇ 30 ਪ੍ਰਾਜੈਕਟ ਲੱਗ ਜਾਣ ਤਾਂ ਸੂਬੇ 'ਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਪੂਰਨ ਤੌਰ 'ਤੇ ਖਤਮ ਹੋ ਜਾਵੇਗੀ ਅਤੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲੇਗਾ।
ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਨੂੰ ਗੜਬੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ : ਅਨੁਰਾਗ ਠਾਕੁਰ
NEXT STORY