ਚੰਡੀਗੜ੍ਹ : ਪੰਜਾਬ 'ਚ ਵਧੇ ਹੋਏ ਬਿਜਲੀ ਦੇ ਰੇਟਾਂ 'ਤੇ ਜਿੱਥੇ 'ਆਪ' ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵਿਰੋਧ ਕੀਤਾ ਹੈ ਅਤੇ ਪਾਰਟੀ ਵਲੋਂ ਧਰਨੇ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਹੈ, ਉੱਥੇ ਹੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਸ 'ਤੇ ਚੁਟਕੀ ਲਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਮਹਿੰਗੀ ਬਿਜਲੀ ਦੇ ਸਬੰਧ 'ਚ ਅਕਾਲੀ ਦਲ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ, ਜੋ ਕਿ ਬਿਲਕੁਲ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਹੂਲਤਾਂ ਨੂੰ ਲੈ ਕੇ ਵੀ ਕਾਂਗਰਸੀ ਸਰਕਾਰ ਦੇ ਖਜ਼ਾਨੇ 'ਤੇ ਬੋਝ ਪਾ ਰਹੇ ਹਨ।
ਵਟਸਐਪ ਕਾਲਿੰਗ 'ਤੇ ਵਪਾਰੀ ਨੂੰ ਧਮਕਾਇਆ, ਕਿਹਾ- ਪਰਮੀਸ਼ ਵਰਮਾ 'ਤੇ ਵੀ ਅਸੀਂ ਕੀਤਾ ਸੀ ਹਮਲਾ
NEXT STORY