ਅੰਮ੍ਰਿਤਸਰ (ਸੁਮਿਤ ਖੰਨਾ) - ਅੰਮਿ੍ਰਤਸਰ ’ਚ ਸ਼ਰਾਬ ਦੀ ਲੋਰ ’ਚ ਇਕ ਵਿਅਕਤੀ ਵਲੋਂ ਬਿਜਲੀ ਦੇ ਖੰਭੇ ’ਤੇ ਚੜ੍ਹ ਕੇ ਕਰੀਬ 3 ਘੰਟੇ ਤੱਕ ਹਾਈਵੋਲਟੇਜ਼ ਡਰਾਮਾ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਗੁੱਸੇ ’ਚ ਆਏ ਸ਼ਾਰਬੀ ਨੇ ਸਾਰੇ ਕੱਪੜੇ ਲਾਹ ਦਿੱਤੇ।
ਜਾਣਕਾਰੀ ਮੁਤਾਬਕ ਅੰਮਿ੍ਰਤਸਰ ਦੇ ਰਣਜੀਤ ਐਵੀਨਿਊ ਇਲਾਕੇ ’ਚ ਸ਼ਰਾਬੀ ਨੇ 3-4 ਘੰਟੇ ਤੱਕ ਪੂਰੇ ਇਲਾਕੇ ਤੇ ਪੁਲਸ ਨੂੰ ਸੁੱਕਣੇ ਪਾਈ ਰੱਖਿਆ। ਇਸ ਦੌਰਾਨ ਉਸ ਖੰਭੇ ’ਤੇ ਚੜ੍ਹ ਕੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਵਿਅਕਤੀ ਨੂੰ ਹੇਠਾਂ ਲਾਹੁਣ ਲਈ ਪ੍ਰਸ਼ਾਸਨ ਕੋਲ ਪੌੜੀ ਦਾ ਇੰਤਜ਼ਾਮ ਤੱਕ ਨਹੀਂ ਸੀ।
ਅਖੀਰ ’ਚ ਉਸ ਦੇ ਪੈਰਾ ਨੂੰ ਰੱਸੀ ਬੰਨ੍ਹ ਕੇ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਤਿਲਕ ਜਾਣ ਕਾਰਨ ਉਹ ਹੇਠਾਂ ਵੀ ਡਿੱਗ ਗਿਆ। ਇਸ ਦੌਰਾਨ ਪੁਲਸ ਤੇ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਨੂੰ ਲੈ ਕੇ ਲੋਕਾਂ ਨੇ ਰੋਸ ਪ੍ਰਗਟ ਕੀਤਾ।
ਸਰਕਾਰ ਦੀ ਬੇਰੁਖੀ ਦਾ ਨਤੀਜਾ, ਪੰਜਾਬ ’ਚ 50 ਫੀਸਦੀ ਭੱਠੇ ਪਏ ਠੰਡੇ
NEXT STORY