ਬੁਢਲਾਡਾ (ਬਾਂਸਲ): ਇਰਾਦਾ ਕੱਤਲ ਮਾਮਲੇ 'ਚ ਪੁਲਸ ਰਿਮਾਂਡ 'ਤੇ ਮੁਲਜ਼ਮ ਤੋਂ ਅਸਲੇ ਦੀ ਨਿਸ਼ਾਨਦੇਹੀ ਤੇ ਅਸਲਾ ਬਰਾਮਦ ਕਰਨ ਦੌਰਾਨ ਮੁਲਜਮ ਵੱਲੋਂ ਪੁਲਿਸ ਪਾਰਟੀ ਦੇ ਫਾਈਰਿੰਗ ਕਰਨ ਦਾ ਸਮਾਚਾਰ ਮਿਲਿਆ ਹੈ। ਡੀ.ਐੱਸ.ਪੀ. ਬੁਢਲਾਡਾ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ 'ਚ ਦਰਜ 27 ਨਵੰਬਰ 2023 ਨੂੰ ਮੁਕੱਦਮਾ ਨੰ. 246 'ਚ ਦਰਜ 3 ਮੁਲਜਮ ਪਰਮਜੀਤ ਸਿੰਘ, ਮੰਗਲਜੀਤ ਸਿੰਘ ਮੰਗਾ, ਭਗਵਾਨ ਸਿੰਘ ਭਾਨਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜੋ ਪੁਲਸ ਰਿਮਾਂਡ 'ਤੇ ਸਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਐਨਕਾਊਂਟਰ 'ਚ ਗੈਂਗਸਟਰ ਦੇ ਮਾਰੇ ਜਾਣ ਮਗਰੋਂ ਪੰਜਾਬ ਪੁਲਸ ਨੇ ਚੁੱਕਿਆ ਵੱਡਾ ਕਦਮ
ਅੱਜ ਸੀ.ਆਈ.ਏ. ਸਟਾਫ ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਉਪਰੋਕਤ ਮੁਕੱਦਮੇ 'ਚ ਲੋੜੀਂਦਾ ਅਸਲਾ ਨਿਸ਼ਾਨਦੇਹੀ 'ਤੇ ਬਰਾਮਦ ਕਰਨ ਲਈ ਸਤੀਕੇ ਤੋਂ ਫੁੱਲਵਾਲਾ ਡਰੇਨ ਦੇ ਰਾਸਤੇ ਪਿੰਡ ਗੋਬਿੰਦਪੁਰਾ ਦੇ ਨਜਦੀਕ ਪੁਲਸ ਜਦੋਂ ਪਰਮਜੀਤ ਸਿੰਘ ਨੂੰ ਲੈ ਕੇ ਨਿਸ਼ਾਨਦੇਹੀ ਵਾਲੀ ਜਗ੍ਹਾ 'ਤੇ ਪਹੁੰਚੀ ਤਾਂ ਉੱਥੇ 32 ਬੋਰ ਪਿਸਟਲ ਬਰਾਮਦ ਕਰਨ ਦੌਰਾਨ ਪਰਮਜੀਤ ਨੇ ਫਰਾਰ ਹੋਣ ਦੀ ਨੀਅਤ ਨਾਲ ਉਸੇ ਪਿਸਟਲ ਨਾਲ ਪੁਲਸ 'ਤੇ ਫਾਈਰਿੰਗ ਕਰ ਦਿੱਤੀ। ਜਿਸ 'ਤੇ ਪੁਲਸ ਵੱਲੋਂ ਜੁਆਬੀ ਫਾਈਰਿੰਗ ਵਿਚ ਪਰਮਜੀਤ ਸਿੰਘ ਦੇ ਪੈਰ ਵਿਚ ਗੋਲ਼ੀ ਲੱਗੀ ਅਤੇ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ
ਪਰਮਜੀਤ ਸਿੰਘ ਨੂੰ ਪੁਲਸ ਨੇ ਫੌਰੀ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਵੱਲੋਂ ਉਪਰੋਕਤ ਵਿਅਕਤੀ ਦੇ ਖ਼ਿਲਾਫ਼ ਪੁਲਸ ਪਾਰਟੀ 'ਤੇ ਹਮਲਾ ਕਰਨ ਦੇ ਦੋਸ਼ ਹੇਠ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਸਪਤਾਲ 'ਚ ਪੁਲਸ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕਈ ਮੁਕੱਦਮੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ
NEXT STORY