ਮੋਹਾਲੀ (ਪਰਦੀਪ)- ਸਥਾਨਕ ਸੈਕਟਰ-71 ਵਿਚ ਹੋਏ ਇਕ ਪੁਲਸ ਮੁਕਾਬਲੇ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਡੀ.ਆਈ.ਜੀ. ਜੇ. ਇਲਨਚੇਲੀਅਨ ਦੀ ਅਗਵਾਈ ਵਿਚ ਕੀਤੀ ਗਈ। ਪੁਲਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਰਾਜਨ ਭੱਟੀ ਦੱਸਿਆ ਜਾ ਰਿਹਾ ਹੈ ਜਿਹੜਾ ਐੱਨ.ਡੀ.ਪੀ.ਐੱਸ. ਅਤੇ ਆਰਮਜ਼ ਐਕਟ ਦੇ ਦੋ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਅਮਰੀਕਾ ਨੇ ਇਰਾਕ 'ਤੇ ਕੀਤੀ AirStrike, ਜਾਰਡਨ ਹਮਲੇ ਦੇ ਮਾਸਟਰਮਾਈਂਡ ਸਣੇ ਹਿਜਬੁੱਲਾ ਦੇ 3 ਮੈਂਬਰ ਮਰੇ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਸੈਕਟਰ-71 ਵਿਚ ਹੀ ਰਹਿ ਰਿਹਾ ਸੀ ਅਤੇ ਪੁਲਸ ਵਲੋਂ ਇਸ ਦੀ ਪੈੜ ਨੱਪ ਲਏ ਜਾਣ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲਸ ਦੀ ਟੀਮ ਇਸ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਭੱਜ ਰਿਹਾ ਵਿਅਕਤੀ ਇਕ ਕੋਠੀ ਦੀ ਕੰਧ ਟੱਪ ਕੇ ਉੱਥੇ ਵੜ ਗਿਆ ਅਤੇ ਫਿਰ ਅਗਲੀ ਕੋਠੀ ਵਿਚ ਟੱਪ ਗਿਆ। ਇਸ ਦੌਰਾਨ ਪੁਲਸ ਵਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਜਿਸ ’ਤੇ ਉਸ ਵਲੋਂ ਪੁਲਸ ’ਤੇ ਫਾਇਰ ਕੀਤਾ ਗਿਆ ਅਤੇ ਜਵਾਬ ਵਿਚ ਪੁਲਸ ਵਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਵਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- ਤੂਫਾਨ ਅਤੇ ਬਰਫਬਾਰੀ ਕਾਰਨ ਲਾਪਤਾ ਹੋਇਆ ਅਮਰੀਕੀ ਸੈਨਾ ਦਾ ਹੈਲੀਕਾਪਟਰ, 5 ਜਵਾਨਾਂ ਦੀ ਮੌਤ ਦੀ ਹੋਈ ਪੁਸ਼ਟੀ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ ਕੋਈ ਜ਼ਖਮੀ ਨਹੀਂ ਹੋਇਆ ਜਦਕਿ ਭੱਜਣ ਦੌਰਾਨ ਗੈਂਗਸਟਰ ਦੇ ਕੰਡਿਆਲੀ ਤਾਰ ਵਿਚ ਫਸ ਜਾਣ ਕਾਰਨ ਸੱਟ ਲੱਗੀ ਹੈ ਅਤੇ ਪੁਲਸ ਵਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਵਿਅਕਤੀ ਤੋਂ ਇਕ ਰਿਵਾਲਵਰ ਅਤੇ ਹੈਰੋਈਨ ਵੀ ਬਰਾਮਦ ਹੋਈ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਕੁਝ ਸਮਾ ਪਹਿਲਾਂ ਇਸ ਗੈਂਗਸਟਰ ਦੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਸੀ ਅਤੇ ਇਸ ਦਾ ਟਿਕਾਣਾ ਲੱਭ ਰਹੀ ਸੀ ਇਸ ਦੌਰਾਨ ਇਸ ਦੇ ਸੈਕਟਰ-71 ਵਿਚ ਹੋਣ ਦੀ ਸੂਹ ਮਿਲਣ ਤੇ ਪੁਲਸ ਇਸ ਨੂੰ ਕਾਬੂ ਕਰਨ ਪਹੁੰਚੀ ਸੀ ਜਿੱਥੇ ਹਲਕੇ ਮੁਕਾਬਲੇ ਤੋਂ ਬਾਅਦ ਇਸਨੂੰ ਕਾਬੂ ਕਰ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਵੱਖ-ਵੱਖ ਪੈਟਰੋਲ ਪੰਪਾਂ ਤੋਂ ਤੇਲ ਪਵਾ ਕੇ ਗੱਡੀ ਚਾਲਕ ਬਿਨਾਂ ਪੈਸੇ ਦਿੱਤੇ ਹੋਏ ਫਰਾਰ, ਮਾਮਲਾ ਦਰਜ
NEXT STORY