ਇੰਟਰਨੈਸ਼ਨਲ ਡੈਸਕ- ਮੰਗਲਵਾਰ ਦੀ ਰਾਤ ਨੂੰ ਲਾਸ ਵੇਗਾਸ ਦੇ ਉੱਤਰ 'ਚ ਸਥਿਤ ਕ੍ਰੀਚ ਏਅਰ ਫੋਰਸ ਬੇਸ 'ਤੇ ਟ੍ਰੇਨਿੰਗ ਤੋਂ ਬਾਅਦ ਵਾਪਸ ਆ ਰਿਹਾ ਮਰੀਨ ਕਾਪਰਸ ਸਟੇਸ਼ਨ ਮੀਰਾਮਾਰ ਤੂਫਾਨ ਕਾਰਨ ਲਾਪਤਾ ਹੋ ਗਿਆ ਸੀ। ਬੁੱਧਵਾਰ ਨੂੰ ਇਹ ਹੈਲੀਕਾਪਟਰ ਪਾਈਨ ਵੈਲੀ ਕੋਲ ਮਿਲ ਗਿਆ ਸੀ, ਪਰ ਇਸ 'ਚ ਸਵਾਰ 5 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਇਰਾਕ 'ਤੇ ਕੀਤੀ AirStrike, ਜਾਰਡਨ ਹਮਲੇ ਦੇ ਮਾਸਟਰਮਾਈਂਡ ਸਣੇ ਹਿਜਬੁੱਲਾ ਦੇ 3 ਮੈਂਬਰ ਮਰੇ
ਅਧਿਕਾਰੀਆਂ ਮੁਤਾਬਕ ਦੱਖਣੀ ਕੈਲੀਫਾਰਨੀਆ ਦੇ ਪਹਾੜਾਂ 'ਚ ਤੂਫਾਨ 'ਚ ਘਿਰ ਜਾਣ ਤੋਂ ਬਾਅਦ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਤੋਂ ਬਾਅਦ ਅਮਰੀਕੀ ਫੌਜ ਨੇ ਲਾਪਤਾ ਹੋਏ ਜਵਾਨਾਂ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਸੀ। ਤੂਫਾਨ ਅਤੇ ਬਰਫ਼ਬਾਰੀ ਕਾਰਨ ਇਸ ਹੈਲੀਕਾਪਟਰ ਅਤੇ ਇਸ 'ਚ ਸਵਾਰ ਜਵਾਨਾਂ ਨੂੰ ਲੱਭਣਾ ਬੇਹੱਦ ਔਖਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਨਾਲ ਆਖਰੀ ਵਾਰ ਰਾਤ ਕਰੀਬ 11.30 ਵਜੇ ਸੰਪਰਕ ਹੋਇਆ ਸੀ। ਸੈਨਾ ਵੱਲੋਂ ਦਿੱਤੇ ਗਏ ਬਿਆਨ 'ਚ ਮਾਰੇ ਗਏ ਜਵਾਨਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਰਿਸਰਚ 'ਚ ਦਾਅਵਾ : ਚੋਣਾਂ 'ਚ PM ਟਰੂਡੋ ਦੀ ਪਾਰਟੀ ਨੂੰ ਵੱਡੇ ਨੁਕਸਾਨ ਦਾ ਖ਼ਤਰਾ
NEXT STORY