ਮੋਗਾ : ਇੰਗਲੈਂਡ ਵਿਚ ਰਹਿ ਰਹੀ ਇਕ ਲੜਕੀ ਨੂੰ ਸਾਬਕਾ ਪ੍ਰੇਮੀ ਵੱਲੋਂ ਬਲੈਕਮੇਲ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਭਾਰਤੀ ਫੌਜ ਦਾ ਜਵਾਨ ਹੈ। ਮੁਲਜ਼ਮ ਫੌ਼ਜੀ 'ਤੇ ਲੜਕੀ ਦੇ ਪਤੀ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜਣ ਅਤੇ 15 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੀ ਬੇਟੀ ਦੀ ਦੋਸਤੀ ਪਿੰਡ ਸਿਰਸੀਵਾਲਾ ਨਿਵਾਸੀ ਗੁਰਵਿੰਦਰ ਸਿੰਘ ਨਾਲ ਸੀ। ਸਾਲ 2024 ਵਿਚ ਦੋਵਾਂ ਪਰਿਵਾਰਾਂ ਵਿਚਕਾਰ ਵਿਆਹ ਦੀ ਗੱਲ ਚੱਲੀ ਸੀ ਪਰ ਸਹਿਮਤੀ ਨਹੀਂ ਬਣ ਸਕੀ। ਬੇਟੀ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਸਾਲ 2024 ਵਿਚ ਸਟੱਡੀ ਵੀਜ਼ਾ 'ਤੇ ਇੰਗਲੈਂਡ ਚਲੀ ਗਈ। ਉੱਥੇ 5 ਅਕਤੂਬਰ ਨੂੰ ਉਸ ਦਾ ਵਿਆਹ ਹੋ ਗਿਆ।
ਆਰੋਪੀ ਗੁਰਵਿੰਦਰ ਨੂੰ ਵਿਆਹ ਤੋਂ ਇਨਕਾਰ ਕਰਨਾ ਬਰਦਾਸ਼ਤ ਨਹੀਂ ਹੋਇਆ। ਮੁਲਜ਼ਮ ਨੇ ਪਹਿਲਾਂ ਤਾਂ ਲੜਕੀ ਨੂੰ ਧਮਕਾਇਆ ਅਤੇ ਅਸ਼ਲੀਲ ਵੀਡੀਓ ਵਾਇਰਲ ਨਾ ਕਰਨ ਬਦਲੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮ ਨੇ ਨਾ ਸਿਰਫ਼ ਇਕ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾਈ, ਸਗੋਂ ਉਸ ਰਾਹੀਂ ਲੜਕੀ ਦੀਆਂ ਕਥਿਤ ਅਸ਼ਲੀਲ ਫੋਟੋਆਂ-ਵੀਡੀਓਜ਼ ਉਸ ਦੇ ਮਾਤਾ-ਪਿਤਾ ਅਤੇ ਇੰਗਲੈਂਡ ਵਿਚ ਬੈਠੇ ਉਸ ਦੇ ਪਤੀ ਨੂੰ ਭੇਜ ਦਿੱਤੇ।
ਸਵਾ 3 ਮਹੀਨੇ ਦੀ ਜਾਂਚ ਮਗਰੋਂ ਹੋਇਆ ਖੁਲਾਸਾ
ਇਹ ਸ਼ਿਕਾਇਤ 19 ਅਗਸਤ ਨੂੰ ਈ-ਮੇਲ ਰਾਹੀਂ ਐੱਸ.ਐੱਸ.ਪੀ. ਮੋਗਾ ਨੂੰ ਮਿਲੀ ਸੀ, ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਥਾਣਾ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਫਰਜ਼ੀ ਇੰਸਟਾਗ੍ਰਾਮ ਆਈਡੀ ਜੋ ਗੁਰਵਿੰਦਰ ਦੇ ਨਾਮ 'ਤੇ ਰਜਿਸਟਰਡ ਸੀ। ਸਵਾ ਤਿੰਨ ਮਹੀਨੇ ਦੀ ਜਾਂਚ ਮਗਰੋਂ ਸਾਈਬਰ ਕ੍ਰਾਈਮ ਪੁਲਸ ਨੇ ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਧਾਰਾ-79, 66ਏ ਅਤੇ 67ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ 'ਚ ਦਸੰਬਰ ਦੀ ਸ਼ੁਰੂਆਤ 'ਚ ਠੰਡ ਕਰਾਵੇਗੀ ਤੌਬਾ-ਤੌਬਾ, ਪੜ੍ਹੋ ਵਿਭਾਗ ਦੀ ਅਹਿਮ ਜਾਣਕਾਰੀ
NEXT STORY