ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — ਇਨਕਲਾਬੀ ਕੇਂਦਰ ਪੰਜਾਬ ਜ਼ਿਲਾ ਬਰਨਾਲਾ ਵਲੋਂ ਸ਼ਨੀਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ 'ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਦੇ ਕਾਰਨ ਤੇ ਹੱਲ ਤੇ ਦੇਸੀ-ਵਿਦੇਸ਼ੀ ਘਰਾਣਿਆਂ ਵਲੋਂ ਅੰਨ੍ਹੇ ਮੁਨਾਫੇ ਦੀ ਹੋੜ 'ਚ ਦੂਸ਼ਿਤ ਕੀਤੇ ਜਾ ਰਹੇ ਦਰਿਆਈ ਪਾਣੀ' ਵਿਸ਼ੇ 'ਤੇ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ 'ਚ ਮੁਜ਼ਾਹਰਾ ਕੀਤਾ ਗਿਆ।
ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਲਾਲ ਪਰਚਮ ਦੇ ਸੰਪਾਦਕ ਸਾਥੀ ਮੁਖਤਿਆਰ ਪੂਹਲਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਤੇ ਪਲੀਤ ਕਰਨ ਬਾਰੇ ਵਿਸਥਾਰ 'ਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਜ਼ਿੰਦਗੀ ਦੀ ਸਾਹ ਬਿਆਸ ਦਰਿਆ 'ਚ ਮੱਛੀਆਂ ਤੇ ਹੋਰ ਜੀਵਾਂ ਦੇ ਮਰਨ ਨਾਲ ਉੱਭਰ ਕੇ ਸਾਹਮਣੇ ਆਇਆ ਹੈ ਪਰ ਅਸਲ ਗੱਲ ਇੰਨੀ ਕੁ ਨਹੀਂ ਹੈ। ਲੁਧਿਆਣਾ ਦੀ ਰੰਗਾਈ ਸਨਅਤ, ਜਲੰਧਰ ਦੀ ਚਮੜਾ ਸਨਅਤ, ਗੋਬਿੰਦਗੜ੍ਹ ਦੀ ਸਟੀਲ ਸਨਅਤ ਸਣੇ ਮਿਊਂਸੀਪਲ ਕਾਰਪੋਰੇਸ਼ਨਾਂ/ਕਮੇਟੀਆਂ ਵਲੋਂ ਮਨੁੱਖੀ/ਜੀਵ ਮਲਮੂਤਰ ਸਣੇ ਅਨੇਕਾਂ ਜ਼ਹਿਰੀਲਾ ਤੇਜ਼ਾਬੀ ਮਾਦਾ ਭਰਪੂਰ ਪਾਣੀ ਬਿਨਾਂ ਟਰੀਟਮੈਂਟ ਪਲਾਂਟ ਲਆਏ ਦਰਿਆਵਾਂ/ਨਹਿਰਾਂ 'ਚ ਸੁੱਟਿਆ ਜਾ ਰਿਹਾ ਹੈ। 1990 ਦੇ ਆਰਥਿਕ ਸੁਧਾਰਾਂ ਦੇ ਤਿੱਖੇ ਦੌਰ ਤੋਂ ਬਾਅਦ ਸ਼ੁਰੂ ਹੋਈਆਂ ਆਰਥਿਕ ਤੇ ਸਨਅਤੀ ਨੀਤੀਆਂ ਨੇ ਵਾਤਾਵਰਣ ਸਣੇ ਮਨੁੱਖੀ ਸਰੋਤਾਂ ਨਾਲ ਜੁੜੇ ਸਾਰੇ ਕਾਨੂੰਨ ਇਸ ਕਦਰ ਮੋਕਲੇ ਕਰ ਦਿੱਤੇ ਹਨ ਕਿ ਕਿਸੇ ਵੀ ਦੇਸੀ-ਵਿਦੇਸ਼ੀ ਘਰਾਣੇ ਨੂੰ ਇਨ੍ਹਾਂ ਕਾਨੂੰਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਕਨਵੈਨਸ਼ਨ ਦੇ ਦੂਜੇ ਬੁਲਾਰੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅੰਮ੍ਰਿਤਪਾਲ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਚੱਕੀ 'ਚ ਪਿਸ ਰਹੀ ਆਮ ਲੋਕਾਈ ਦਾ ਤੇਲ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਨੇ ਜਿਊਣਾ ਦੁੱਭਰ ਕਰ ਦਿੱਤਾ ਹੈ। ਅਜਿਹਾ ਸਾਰਾ ਕੁਝ ਗੱਦੀ 'ਤੇ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਦੀ ਮਿਲੀ ਭੁਗਤ ਨਾਲ ਗਿਣਤੀ ਪੱਖੋਂ 1 ਫੀਸਦੀ ਦੇਸੀ-ਵਿਦੇਸ਼ੀ ਸਨਅਤੀ ਘਰਾਣਿਆਂ ਵਲੋਂ ਕੀਤਾ ਜਾ ਰਿਹਾ ਹੈ। ਇਸ ਕਨਵੈਨਸ਼ਨ/ਮੁਜ਼ਾਹਰੇ 'ਚ ਸ਼ਾਮਲ ਸਾਥੀਆਂ 'ਚੋਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਅੱਜ ਦੀ ਕਨਵੈਨਸ਼ਨ ਦੇ ਦੋਵੇਂ ਬੁਲਾਰਿਆਂ ਦਾ ਸਮਾਂ ਕੱਢ ਕੇ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਪਹੁੰਚਣ 'ਤੇ ਧੰਨਵਾਦ ਕੀਤਾ।
ਜਬਰ-ਜ਼ਨਾਹ ਦੀਆਂ ਧਮਕੀਆਂ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼
NEXT STORY