ਲੁਧਿਆਣਾ (ਰਾਜ) : ਪਾਰਟੀ ’ਚੋਂ ਘਰ ਵਾਪਸ ਜਾ ਰਹੇ ਸ਼ਹਿਰ ਦੇ ਇਕ ਡਾਕਟਰ ਤੋਂ ਆਰਟਿਕਾ ਕਾਰ ਲੁੱਟ ਲਈ ਗਈ। ਪਿੰਡ ਝੱਮਟ ਦੇ ਕੋਲ 2 ਮੋਟਰਸਾਈਕਲਾਂ ’ਤੇ ਆਏ 4 ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਤੋਂ ਬਾਅਦ ਡਾਕਟਰ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਹਰਕਤ 'ਚ ਆਈ ਥਾਣਾ ਸਰਾਭਾ ਨਗਰ ਤੇ ਚੌਕੀ ਰਘੂਨਾਥ ਇਨਕਲੇਵ ਦੀ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ। ਘਟਨਾ ਦੇ 48 ਘੰਟਿਆਂ ਦੇ ਅੰਦਰ ਪੁਲਸ ਨੇ ਮੁਲਜ਼ਮਾਂ ਨੂੰ ਫੜ ਕੇ ਕਾਰ ਨੂੰ ਬਰਾਮਦ ਕਰ ਲਿਆ ਹੈ। ਪੁਲਸ ਪਾਰਟੀ ਇਸ ਦੀ ਪੁਸ਼ਟੀ ਨਹੀਂ ਕਰ ਰਹੀ।
ਇਹ ਵੀ ਪੜ੍ਹੋ : ਦਰਦਨਾਕ ਘਟਨਾ : ਕਾਰ ਨੂੰ ਅੱਗ ਲੱਗਣ ਕਾਰਨ 5 ਸਾਲਾ ਮਾਸੂਮ ਬੱਚੀ ਜ਼ਿੰਦਾ ਸੜੀ
ਜਾਣਕਾਰੀ ਦਿੰਦਿਆਂ ਰਾਜਗੜ੍ਹ ਅਸਟੇਟ ਦੇ ਰਹਿਣ ਵਾਲੇ ਡਾ. ਨਵੀਨ ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ 3 ਮਾਰਚ ਦੀ ਰਾਤ ਨੂੰ ਰੋਜ਼ ਗਾਰਡਨ ਕੋਲ ਸਥਿਤ ਰੇਸਤਰਾਂ ਲਾਸ ਵੈਗਾਸ 'ਚ ਦੋਸਤ ਦੀ ਪਾਰਟੀ ਵਿੱਚ ਗਿਆ ਸੀ। ਦੇਰ ਰਾਤ ਲਗਭਗ ਸਵਾ 11 ਵਜੇ ਉਹ ਪਾਰਟੀ ਸਮਾਰੋਹ ਖਤਮ ਕਰਨ ਤੋਂ ਬਾਅਦ ਆਪਣੀ ਆਰਟਿਕਾ ਕਾਰ 'ਚ ਘਰ ਲਈ ਨਿਕਲਿਆ ਸੀ। ਜਦ ਉਹ ਕਾਟਨਵੁੱਡ ਕਾਲੋਨੀ 'ਚ ਥੋੜ੍ਹਾ ਅੱਗੇ ਪਿੰਡ ਝੱਮਟ ਪੁਲ ਕੋਲ ਪੁੱਜੇ ਤਾਂ 2 ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਰੁਕਵਾ ਕੇ ਤੇਜ਼ਧਾਰ ਹਥਿਆਰ ਕੱਢ ਲਿਆ ਤੇ ਉਸ ਦੀ ਗਰਦਨ ’ਤੇ ਰੱਖ ਕੇ ਉਸ ਨੂੰ ਕਾਰ 'ਚੋਂ ਬਾਹਰ ਕੱਢ ਲਿਆ। ਮੁਲਜ਼ਮਾਂ ਨੇ ਉਸ ਤੋਂ ਕਾਰ ਦੀ ਚਾਬੀ ਲੈ ਲਈ ਅਤੇ ਉਸ ਦਾ ਮੋਬਾਇਲ ਖੋਹ ਕੇ ਤੋੜ ਦਿੱਤਾ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪ੍ਰੋਸਟੇਟ ਕੈਂਸਰ ਦੇ ਇਲਾਜ ਤੋਂ ਬਾਅਦ ਅਮਰੀਕੀ ਵਿਅਕਤੀ ਬੋਲਣ ਲੱਗਾ ਆਇਰਿਸ਼
ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਗਲ਼ੇ 'ਚ ਪਾਈ ਹੋਈ 3 ਤੋਲੇ ਦੀ ਸੋਨੇ ਦੀ ਚੇਨ ਵੀ ਲੁੱਟ ਲਈ। ਇਸ ਤੋਂ ਬਾਅਦ ਧਮਕਾਉਂਦੇ ਹੋਏ ਮੁਲਜ਼ਮ ਉਸ ਦੀ ਆਰਟਿਕਾ ਕਾਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਚੌਕੀ ਰਘੂਨਾਥ ਇਨਕਲੇਵ ਪੁੱਜਾ ਤੇ ਪੁਲਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਉਧਰ, ਪੁਲਸ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਪੁਲਸ ਨੇ ਤੁਰੰਤ ਸ਼ਹਿਰ 'ਚ ਅਲਰਟ ਕਰਵਾ ਦਿੱਤਾ ਹੈ। ਪੁਲਸ ਮੁਤਾਬਕ ਉਹ ਮੁਲਜ਼ਮਾਂ ਦੇ ਨੇੜੇ ਹੈ ਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਵੇਗੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਫੜ ਲਿਆ ਹੈ। ਸੋਮਵਾਰ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਇਸ ਮਾਮਲੇ ਦਾ ਖੁਲਾਸਾ ਕਰਨਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੁੱਟ ਦੀ ਵਾਰਦਾਤ ਦੌਰਾਨ ਜਾਨ ਗੁਆਉਣ ਵਾਲੇ ਬੱਚੇ ਤੇ ਕੁੜੀ ਦਾ ਗ਼ਮਗੀਨ ਮਾਹੌਲ ’ਚ ਹੋਇਆ ਸਸਕਾਰ
NEXT STORY