ਜਲਾਲਾਬਾਦ,(ਟਿੰਕੂ ਨਿਖੰਜ,ਜਤਿੰਦਰ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਕੇ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਦਾ ਉਦਘਾਟਨ ਕਰਨ ਲਈ ਵਿਧਾਇਕਾਂ ਬਲਜਿੰਦਰ ਕੌਰ ਤਲਵੰਡੀ ਸਾਬੋ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ’ਚ ਲੋਕਾਂ ਨੂੰ ਸਿਹਤ ਸਹੂਲਤਾਂ, ਸਿੱਖਿਆ ਅਤੇ ਮਹਿੰਗੀ ਬਿਜਲੀ, ਬਜ਼ੁਰਗਾਂ ਨੂੰ ਪੈਨਸ਼ਨ ਨਹੀ ਮਿਲ ਰਹੀ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਇਨ੍ਹਾਂ ਨੂੰ ਵਿਕਾਸ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਗੁੰਡਾਗਰਦੀ ਕਰ ਕੇ ਲੋਕਾਂ ਨੂੰ ਡਰਾ ਰਹੀ ਹੈ।
ਵਿਧਾਇਕਾਂ ਨੇ ਕਿਹਾ ਕਿ 14 ਫਰਵਰੀ ਨੂੰ ਵੋਟ ਪਾਉਣ ਤੋਂ ਪਹਿਲਾ ਹਰੇਕ ਵੋਟਰ ਆਪਣੇ ਬੱਚਿਆਂ ਦੇ ਭਵਿੱਖ ਵੱਲ ਦੇਖ ਲਵੇਂ ਕਿ ਕਿਹੜਾ ਲੀਡਰ ਤੁਹਾਨੂੰ ਸਾਫ ਸੁਥਰਾ ਪੰਜਾਬ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਕਾਂਗਰਸ ਦੇ ਲੀਡਰ ਕਰ ਰਹੇ ਹਨ ਪਰ ਹੁਣ ਨਗਰ ਕੌਂਸਲ ਚੋਣਾਂ ’ਚ ਆਪਣੀ ਡੁੱਬਦੀ ਹੋਈ ਬੇੜੀ ਨੂੰ ਵੇਖ ਕੇ ਅਕਾਲੀ ਦਲ ਅਤੇ ਕਾਂਗਰਸੀ ਨਸ਼ਾ ਲੋਕਾਂ ਦੇ ਘਰਾਂ ’ਚ ਸੁੱਟਣ ਆਉਣਗੇ ਅਤੇ ਪੈਸੇ ਵੀ ਦੇਣਗੇ। ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਕਿਹਾ ਵੋਟਾਂ ਲੈਣ ਲਈ ਦੋਵੇ ਪਾਰਟੀਆਂ ਦੇ ਲੋਕ ਪੈਸੇ ਦੇਣ ਲਈ ਤੁਹਾਡੇ ਘਰਾਂ ’ਚ ਆਉਣ ਗਏ ਜਿਹੜੇ ਕਿ ਥੋੜ੍ਹੇ ਤੋਂ ਲਗਾਏ ਗਏ ਟੈਕਸ ਤੋਂ ਲੁੱਟ ਹੋਏ ਹਨ ਅਤੇ ਮੋੜਨੇ ਨਹੀ ਪੈਸੇ ਲੈ ਕੇ ਵੋਟ ਝਾੜੂ ਨੂੰ ਹੀ ਪਾਉਣੀ ਹੈ। ਇਸ ਮੌਕੇ ਜਗਦੀਪ ਕੰਬੋਜ ਗੋਲਡੀ, ਸੀਨੀਅਰ ਆਗੂ ਮਹਿੰਦਰ ਸਿੰਘ ਕਚੂਰਾ, ਹਰਕ੍ਰਿਸ਼ਨ ਲਾਲ ਟੀ.ਟੀ, ਰਜਿੰਦਰ ਮਾਸਟਰ, ਮਨਿੰਜਦਰ ਸਿੰਘ ਕੰਧ ਵਾਲਾ, ਛਿੰਦਰਪਾਲ ਗੋਸ਼ਾ, ਕੇਵਲ ਕੰਬੋਜ, ਗੁਰਸੇਵਕ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਕੰਧਵਾਲਾ, ਕਾਕਾ ਮਾਨ, ਵਿਜੇ ਕੰਬੋਜ, ਧੀਰਜ ਕੰਬੋਜ, ਗੁਰਮੀਤ ਸਿੰਘ, ਹਰਮਨ , ਪ੍ਰੇਮ ਸਿੰਘ, ਗੁਰਮੀਤ ਕੌਰ, ਕੁਲਵੰਤ ਕੌਰ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਲੰਟੀਅਰ ਵੱਡੀ ਗਿਣਤੀ ’ਚ ਹਾਜ਼ਰ ਸਨ।
ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 192 ਨਵੇਂ ਮਾਮਲੇ ਆਏ ਸਾਹਮਣੇ, 11 ਦੀ ਮੌਤ
NEXT STORY