ਤਰਨਤਾਰਨ (ਰਮਨ) - ਮਾਮੂਲੀ ਗੱਲ ਤੋਂ ਬਾਅਦ ਸਾਬਕਾ ਫੌਜੀ ਵੱਲੋਂ ਘਰ ’ਚ ਆਈਆਂ ਨੂੰਹ ਅਤੇ ਸੱਸ ਨੂੰ ਕਾਰ ਹੇਠਾਂ ਦਰੜਦੇ ਹੋਏ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਝਿਲਮਿਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ ਉਹ ਆਪਣੀ ਭੈਣ ਰਾਜਬੀਰ ਕੌਰ ਨੌਸ਼ਹਿਰਾ ਪੰਨੂਆਂ ਨੂੰ ਮਿਲਣ ਲਈ ਆਇਆ ਸੀ।
ਇਹ ਵੀ ਪੜ੍ਹੋ : 25, 26, 27, 28, 29 ਸਤੰਬਰ ਨੂੰ ਪਵੇਗਾ ਭਾਰੀ ਮੀਂਹ! 12 ਤੋਂ ਵੱਧ ਸੂਬਿਆਂ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਇਸ ਦੌਰਾਨ ਉਸ ਦੀ ਭੈਣ ਅਤੇ ਉਸ ਦੀ ਸੱਸ ਸੁਰਜੀਤ ਕੌਰ ਆਪਣੇ ਗੁਆਂਢੀ ਬਲਦੇਵ ਸਿੰਘ ਉਰਫ ਫੌਜੀ ਦੇ ਘਰ ਕਿਸੇ ਕੰਮ ਗਈਆਂ ਸਨ, ਜਿੱਥੇ ਬਲਦੇਵ ਸਿੰਘ ਉਸ ਦੀ ਭੈਣ ਅਤੇ ਸੱਸ ਨਾਲ ਕਿਸੇ ਗੱਲ ਨੂੰ ਲੈ ਕੇ ਉੱਚੀ-ਉੱਚੀ ਬਹਿਸ ਕਰ ਰਿਹਾ ਸੀ। ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਜਦੋਂ ਉਹ ਉਸ ਦੇ ਘਰ ਵੱਲ ਗਿਆ ਤਾਂ ਉਸ ਦੀ ਭੈਣ ਅਤੇ ਸੱਸ ਬਲਦੇਵ ਸਿੰਘ ਦੇ ਵਿਹੜੇ ’ਚ ਕੁਰਸੀਆਂ ’ਤੇ ਬੈਠੀਆਂ ਸਨ। ਤਾਂ ਬਲਦੇਵ ਸਿੰਘ ਨੇ ਉਸ ਦੇ ਸਾਹਮਣੇ ਇਕਦਮ ਗੁੱਸੇ ’ਚ ਆ ਕੇ ਆਪਣੀ ਕਾਰ ਉਸ ਦੀ ਭੈਣ ਅਤੇ ਸੱਸ ’ਤੇ ਚੜ੍ਹਾ ਦਿੱਤੀ ਅਤੇ ਫਰਾਰ ਹੋ ਗਿਆ। ਝਿਲਮਿਲ ਸਿੰਘ ਨੇ ਕਿਸੇ ਦੀ ਮਦਦ ਨਾਲ ਦੋਹਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਸਰਹਾਲੀ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਝਿਲਮਿਲ ਸਿੰਘ ਦੇ ਬਿਆਨਾਂ ਹੇਠ ਬਲਦੇਵ ਸਿੰਘ ਫੌਜੀ ਖਿਲਾਫ ਪਰਚਾ ਦਰਜ ਕਰਦਿਆਂ ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਮੁਕਾਬਲੇ ’ਚ ਕੇਸ਼ਵ ਸ਼ਿਵਾਲਾ ਗਿਰੋਹ ਦੇ 3 ਸ਼ੂਟਰ ਜ਼ਖਮੀ, ਟਾਰਗੈੱਟ ਕਿਲਿੰਗ ਦੀ ਸਾਜ਼ਿਸ਼ ਨਾਕਾਮ
NEXT STORY